Xiaomi ਖਾਤਾ ਪਰਦੇਦਾਰੀ ਨੀਤੀ
ਸਾਡੀ ਪਰਦੇਦਾਰੀ ਨੀਤੀ 6 ਮਾਰਚ, 2025 ਨੂੰ ਅੱਪਡੇਟ ਕੀਤੀ ਗਈ ਸੀ।
ਕਿਰਪਾ ਕਰਕੇ ਸਾਡੇ ਪਰਦੇਦਾਰੀ ਅਭਿਆਸਾਂ ਨਾਲ ਖ਼ੁਦ ਨੂੰ ਜਾਣੂ ਕਰਾਉਣ ਲਈ ਕੁਝ ਸਮਾਂ ਲਓ ਅਤੇ ਜੇਕਰ ਤੁਹਾਡਾ ਕੋਈ ਸਵਾਲ ਹੈ, ਤਾਂ ਸਾਨੂੰ ਦੱਸੋ।
ਓਵਰਵਿਊ
ਜਾਣ-ਪਛਾਣ
ਨਿੱਜੀ ਜਾਣਕਾਰੀ ਦੀ ਪਰਿਭਾਸ਼ਾ
ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਉਸਦੀ ਕਿਵੇਂ ਵਰਤੋਂ ਕਰਦੇ ਹਾਂ
3.1 ਨਿੱਜੀ ਜਾਣਕਾਰੀ ਇਕੱਤਰ ਕਰਨਾ
3.2 ਤੀਜੀ ਧਿਰਾਂ ਤੋਂ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ
3.3 ਗ਼ੈਰ-ਵਿਅਕਤੀਗਤ ਪਛਾਣਯੋਗ ਜਾਣਕਾਰੀ
ਅਸੀਂ ਤੀਜੀ ਧਿਰਾਂ ਨਾਲ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਸਾਂਝੀ ਕਰਦੇ ਹਾਂ
ਤੁਹਾਡੀ ਨਿੱਜੀ ਜਾਣਕਾਰੀ ਉੱਤੇ ਪ੍ਰਕਿਰਿਆ ਕਰਨ ਦੇ ਕਨੂੰਨੀ ਆਧਾਰ
ਧਾਰਨ ਮਿਆਦ
ਤੁਹਾਡੀ ਪਰਦੇਦਾਰੀ ਤਰਜੀਹਾਂ ਦਾ ਪ੍ਰਬੰਧਨ ਕਰਨਾ
ਤੁਹਾਡੇ ਡਾਟਾ ਸੁਰੱਖਿਆ ਅਧਿਕਾਰ
ਆਪਣੇ ਡਾਟਾ ਸੁਰੱਖਿਆ ਨਾਲ ਸੰਬੰਧਿਤ ਅਧਿਕਾਰਾਂ ਦੀ ਵਰਤੋਂ ਕਰਨਾ ਅਤੇ ਸਾਡੇ ਨਾਲ ਸੰਪਰਕ ਕਰਨਾ
ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਵਿਸ਼ਵ-ਵਿਆਪੀ ਤੌਰ 'ਤੇ ਟ੍ਰਾਂਸਫਰ ਕੀਤਾ ਜਾਂਦਾ ਹੈ
ਨਿੱਜੀ ਜਾਣਕਾਰੀ ਦੇਣ ਦੀ ਤੁਹਾਡੀ ਜ਼ਿੰਮੇਵਾਰੀ
ਤੁਹਾਡੀ ਨਿੱਜੀ ਜਾਣਕਾਰੀ ਨੂੰ ਆਪਣੇ ਆਪ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ (ਪ੍ਰੋਫ਼ਾਈਲਿੰਗ ਸਮੇਤ)
ਇਸ ਪਰਦੇਦਾਰੀ ਨੀਤੀ ਨੂੰ ਕਿਵੇਂ ਅੱਪਡੇਟ ਕੀਤਾ ਜਾਂਦਾ ਹੈ
1. ਜਾਣ-ਪਛਾਣ
ਇਹ ਉਤਪਾਦ ਅਤੇ ਸੰਬੰਧਿਤ ਸੇਵਾਵਾਂ Xiaomi Technology Netherlands B.V., Xiaomi Technologies Singapore Pte. Ltd., ਅਤੇ/ਜਾਂ ਸਾਡੀਆਂ ਸਹਿਯੋਗੀ ਕੰਪਨੀਆਂ (ਇਸਦੇ ਬਾਅਦ "Xiaomi", "ਅਸੀਂ", "ਸਾਡਾ" ਜਾਂ "ਸਾਡੇ" ਵਜੋਂ ਹਵਾਲਾ ਦਿੱਤਾ ਗਿਆ ਹੈ) ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜੋ ਤੁਹਾਡਾ Xiaomi ਖਾਤਾ ਬਣਾਉਣ, ਸਾਈਨ-ਇਨ ਕਰਨ ਅਤੇ ਪ੍ਰਬੰਧਨ ਕਰਨ ਦੀ ਇਜਾਜ਼ਤ ਦਿੰਦੀਆਂ ਹਨ।
ਤੁਹਾਡੀ ਪਰਦੇਦਾਰੀ ਦੀ ਸੁਰੱਖਿਆ ਕਰਨ ਲਈ ਅਸੀਂ ਵਚਨਬੱਧ ਹਾਂ। ਇਹ ਪਰਦੇਦਾਰੀ ਨੀਤੀ ਦੱਸਦੀ ਹੈ ਕਿ ਅਸੀਂ Xiaomi ਖਾਤਾ ਅਤੇ ਉਸ ਨਾਲ ਸੰਬੰਧਿਤ ਸੇਵਾਵਾਂ ਦੀ ਵਰਤੋਂ ਕਰਦੇ ਹੋਏ ਤੁਹਾਡੇ ਵੱਲੋਂ ਜਾਂ ਕਿਸੇ ਤੀਜੀ ਧਿਰ ਵੱਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ਨੂੰ ਕਿਵੇਂ ਇਕੱਤਰ ਕਰਦੇ ਹਾਂ, ਵਰਤਦੇ ਹਾਂ, ਸਟੋਰ ਕਰਦੇ ਹਾਂ, ਟ੍ਰਾਂਸਫ਼ਰ ਕਰਦੇ ਹਾਂ, ਰੱਖਿਆ ਕਰਦੇ ਹਾਂ ਅਤੇ ਅਮਲ ਵਿੱਚ ਲਿਆਉਂਦੇ ਹਾਂ ਜਿਨ੍ਹਾਂ ਨੂੰ ਤੁਸੀਂ ਸਾਨੂੰ ਜਾਣਕਾਰੀ ਦੇਣ ਦੀ ਇਜਾਜ਼ਤ ਦਿੱਤੀ ਹੈ। ਜਦੋਂ ਤੁਸੀਂ Xiaomi ਖਾਤੇ ਵਿੱਚ ਸਾਈਨ-ਇਨ ਰਹਿੰਦੇ ਹੋਏ ਹੋਰ ਉਤਪਾਦ ਜਾਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਨਿੱਜੀ ਜਾਣਕਾਰੀ ਦੇ ਸੰਗ੍ਰਹਿਣ ਅਤੇ ਵਰਤੋਂ ਨਾਲ ਸੰਬੰਧਿਤ ਨਿਯਮਾਂ ਅਤੇ ਸ਼ਰਤਾਂ ਲਈ ਢੁੱਕਵੇਂ ਉਤਪਾਦ ਜਾਂ ਸੇਵਾਵਾਂ ਦੀਆਂ ਪਰਦੇਦਾਰੀ ਨੀਤੀਆਂ ਨੂੰ ਦੇਖ ਸਕਦੇ ਹੋ। ਨਾਬਾਲਗਾਂ ਉੱਤੇ ਸਾਡੀਆਂ ਸੁਰੱਖਿਆ ਕਾਰਜਵਿਧੀਆਂ ਅਤੇ ਨੀਤੀਆਂ ਸੰਬੰਧੀ ਵਧੀਕ ਜਾਣਕਾਰੀ https://privacy.mi.com/all/languages/ ਉੱਤੇ ਲੱਭੀ ਜਾ ਸਕਦੀ ਹੈ
ਆਖਿਰਕਾਰ, ਅਸੀਂ ਆਪਣੇ ਸਾਰੇ ਵਰਤੋਂਕਾਰ ਲਈ ਬਹੁਤ ਵਧੀਆ ਚਾਹੁੰਦੇ ਹਾਂ। ਜੇਕਰ ਤੁਹਾਡੇ ਮਨ ਵਿੱਚ ਨਿੱਜੀ ਜਾਣਕਾਰੀ ਸੰਬੰਧੀ ਸਾਡੀ ਡਾਟਾ ਪ੍ਰਬੰਧਨ ਦੀ ਪ੍ਰਕਿਰਿਆ ਬਾਰੇ ਕੋਈ ਸਵਾਲ ਹੈ ਜਿਵੇਂ ਕਿ ਇਸ ਪਰਦੇਦਾਰੀ ਨੀਤੀ ਵਿੱਚ ਸੰਖੇਪ ਰੂਪ ਵਿੱਚ ਦੱਸਿਆ ਗਿਆ ਹੈ, ਤਾਂ ਕਿਰਪਾ ਕਰਕੇ ਖਾਸ ਸਮੱਸਿਆਵਾਂ ਦਾ ਹੱਲ ਕਰਨ ਲਈ ਸਾਨੂੰ https://privacy.mi.com/support ਰਾਹੀਂ ਸੰਪਰਕ ਕਰੋ। ਸਾਨੂੰ ਤੁਹਾਡੀ ਪ੍ਰਤੀਕਿਰਿਆ ਪ੍ਰਾਪਤ ਕਰਕੇ ਖੁਸ਼ੀ ਹੋਵੇਗੀ।
2. ਨਿੱਜੀ ਜਾਣਕਾਰੀ ਦੀ ਪਰਿਭਾਸ਼ਾ
ਇਸ ਪਰਦੇਦਾਰੀ ਨੀਤੀ ਦੇ ਉਦੇਸ਼ ਲਈ, "ਨਿੱਜੀ ਜਾਣਕਾਰੀ" ਦਾ ਮਤਲਬ ਉਸ ਜਾਣਕਾਰੀ ਤੋਂ ਹੈ ਜਿਸਨੂੰ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਕਿਸੇ ਵਿਅਕਤੀ ਦੀ ਪਛਾਣ ਕਰਨ ਲਈ ਵਰਤਿਆ ਜਾ ਸਕਦਾ ਹੈ, ਜਾਂ ਫਿਰ ਅਜਿਹੀ ਜਾਣਕਾਰੀ ਤੋਂ ਹੈ, ਜੋ ਇਕੱਲੇ ਜਾਂ ਕਿਸੇ ਹੋਰ ਜਾਣਕਾਰੀ ਨਾਲ ਜੁੜ ਕੇ Xiaomi ਵਿੱਚ ਮੌਜੂਦ ਵਿਅਕਤੀ ਦੀ ਪਛਾਣ ਕਰ ਸਕਦੀ ਹੈ, ਜਦੋਂ ਤੱਕ ਕਿ ਤੁਹਾਡੇ ਅਧਿਕਾਰ ਖੇਤਰ ਵਿੱਚ ਨਿਰਧਾਰਤ ਨਾ ਕੀਤਾ ਗਿਆ ਹੋਵੇ। "ਨਿੱਜੀ ਜਾਣਕਾਰੀ" ਵਿੱਚ ਪਛਾਨਣ ਸੰਬੰਧੀ ਜਾਣਕਾਰੀ ਜਿਵੇਂ ਕਿ ਨਾਂ, ਸੰਪਰਕ ਜਾਣਕਾਰੀ, ਆਈਡੀ ਨੰਬਰ, ਟਿਕਾਣਾ ਜਾਣਕਾਰੀ ਅਤੇ ਆਨਲਾਈਨ ਪਛਾਣਕਰਤਾ (ਜਿਵੇਂ ਕਿ Xiaomi ਖਾਤਾ ਆਈਡੀ) ਸ਼ਾਮਲ ਹੁੰਦੀ ਹੈ। ਅਸੀਂ ਇਸ ਪਰਦੇਦਾਰੀ ਨੀਤੀ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਾਂਗੇ।
3. ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਉਸਦੀ ਕਿਵੇਂ ਵਰਤੋਂ ਕਰਦੇ ਹਾਂ
3.1 ਨਿੱਜੀ ਜਾਣਕਾਰੀ ਇਕੱਤਰ ਕਰਨਾ
ਨਿੱਜੀ ਜਾਣਕਾਰੀ ਇਕੱਤਰ ਕਰਨਾ ਦਾ ਉਦੇਸ਼ ਤੁਹਾਨੂੰ ਉਤਪਾਦ ਅਤੇ/ਜਾਂ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਇਸ ਸੰਦਰਭ ਵਿੱਚ, ਅਸੀਂ ਨਿੱਜੀ ਜਾਣਕਾਰੀ ਨੂੰ ਅੱਗੇ ਦਿੱਤੇ ਉਦੇਸ਼ਾਂ ਲਈ ਅਮਲ ਵਿੱਚ ਲਿਆਵਾਂਗੇ:
ਇੱਕ ਖਾਤਾ ਬਣਾਉਣਾ ਅਤੇ ਸਾਈਨ-ਇਨ ਕਰਨਾ। ਜਦੋਂ ਤੁਸੀਂ ਇੱਕ ਖਾਤਾ ਬਣਾਉਂਦੇ ਹੋ, ਤਾਂ ਤੁਹਾਨੂੰ ਸਾਨੂੰ ਉਸ ਖੇਤਰ ਬਾਰੇ ਜਾਣਕਾਰੀ ਦੇਣੀ ਪਵੇਗੀ ਜਿਸ ਵਿੱਚ ਤੁਸੀਂ ਰਹਿੰਦੇ ਹੋ ਅਤੇ ਇੱਕ ਫ਼ੋਨ ਨੰਬਰ ਜਾਂ ਈਮੇਲ ਪਤਾ ਮੁਹੱਈਆ ਕਰਵਾਉਣਾ ਪਵੇਗਾ। ਤੁਹਾਨੂੰ ਇੱਕ Xiaomi ਖਾਤਾ ਆਈਡੀ ਸੌਂਪਿਆ ਜਾਵੇਗਾ। ਤੁਹਾਡਾ ਖਾਤਾ ਨੰਬਰ ਅਤੇ ਪਾਸਵਰਡ ਇਨਕ੍ਰਿਪਟ ਕਰਕੇ ਸਾਡੇ ਸਰਵਰਾਂ ਉੱਤੇ ਸਟੋਰ ਕੀਤਾ ਜਾਵੇਗਾ। ਅਸੀਂ ਤੁਹਾਨੂੰ ਪੂਰਜ਼ੋਰ ਢੰਗ ਨਾਲ ਸਲਾਹ ਦਿੰਦੇ ਹਾਂ ਕਿ ਆਪਣੇ ਪਾਸਵਰਡ ਦੀ ਜਾਣਕਾਰੀ ਕਿਸੇ ਨਾਲ ਸਾਂਝਾ ਨਾ ਕਰੋ। ਇਸ ਨਾਲ ਤੁਸੀਂ ਦੂਸਰਿਆਂ ਵੱਲੋਂ ਤੁਹਾਡੇ Xiaomi ਖਾਤੇ ਦੀ ਚੋਰੀ ਕੀਤੇ ਜਾਣ ਨੂੰ ਰੋਕ ਸਕੋਗੇ।
ਖਾਤਾ ਜਾਣਕਾਰੀ ਪੂਰੀ ਕਰਨਾ। ਵਿਭਿੰਨ Xiaomi ਸੇਵਾਵਾਂ ਦੀ ਵਰਤੋਂ ਕਰਦੇ ਹੋਏ, ਤੁਸੀਂ ਆਪਣੇ Xiaomi ਖਾਤੇ ਦੀ ਪ੍ਰੋਫ਼ਾਈਲ ਵਿੱਚ ਮੁੱਢਲੀ ਜਾਣਕਾਰੀ ਜੋੜਕੇ ਬਿਹਤਰ ਸੇਵਾ ਗੁਣਵੱਤਾ ਅਤੇ ਵਰਤੋਂਕਾਰ ਤਜਰਬਾ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ ਪ੍ਰੋਫ਼ਾਈਲ ਫ਼ੋਟੋ, ਉਪਨਾਮ ਅਤੇ ਲਿੰਗ, ਨਾਲ ਹੀ ਤੁਸੀਂ ਸੁਰੱਖਿਆ ਉਦੇਸ਼ਾਂ ਲਈ ਇੱਕ ਗੁਪਤ ਪ੍ਰਸ਼ਨ ਵੀ ਸੈੱਟ ਕਰ ਸਕਦੇ ਹੋ। ਜੇਕਰ ਤੁਸੀਂ ਇਸ ਜਾਣਕਾਰੀ ਨੂੰ ਨਹੀਂ ਦੇਣਾ ਚੁਣਦੇ ਹੋ, ਤਾਂ ਇਸ ਨਾਲ ਤੁਹਾਡੇ ਵੱਲੋਂ Xiaomi ਖਾਤੇ ਦੀਆਂ ਮੁੱਢਲੀਆਂ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਉੱਤੇ ਕੋਈ ਅਸਰ ਨਹੀਂ ਪਵੇਗਾ।
ਖਾਤਾ ਸੁਰੱਖਿਆ ਲਈ ਲੋੜੀਂਦੀਆਂ ਸਹੂਲਤਾਂ। ਸਾਡੇ ਉਤਪਾਦਾਂ ਅਤੇ/ਜਾਂ ਸੇਵਾਵਾਂ ਦੀ ਵਰਤੋਂ ਦੌਰਾਨ ਸਿਸਟਮ ਦੀ ਸੁਰੱਖਿਆ ਨੂੰ ਵਧਾਉਣ, ਫ਼ੀਸ਼ਿੰਗ ਵੈੱਬਸਾਈਟ ਧੋਖਾਧੜੀ ਨੂੰ ਰੋਕਣ ਅਤੇ ਖਾਤੇ ਨੂੰ ਸੁਰੱਖਿਅਤ ਰੱਖਣ ਲਈ ਲੋੜ ਪੈਣ ਉੱਤੇ ਅਸੀਂ ਐਸਐਮਐਸ ਪੁਸ਼ਟੀਕਰਨ ਦੇ ਨਾਲ-ਨਾਲ ਦੂਜੇ ਤਰੀਕੇ ਨਾਲ ਤੁਹਾਡੀ ਪਛਾਣ ਦੀ ਪੁਸ਼ਟੀ ਕਰਾਂਗੇ। ਇਸ ਲਈ, ਅਸੀਂ ਐਸਐਮਐਸ ਪੁਸ਼ਟੀਕਰਨ ਕੋਡ ਅਤੇ ਗੌਣ ਪੁਸ਼ਟੀਕਰਨ ਕੋਡ ਇਕੱਤਰ ਕਰਾਂਗੇ।
IT ਅਤੇ ਗਤੀਵਿਧੀ-ਸੰਬੰਧੀ ਜਾਣਕਾਰੀ। ਅਸੀਂ ਤੁਹਾਡਾ ਖਾਤਾ ਬਣਾਉਣ/ਸਾਈਨ-ਇਨ ਸਮੇਂ, ਡੀਵਾਈਸ ਨਾਲ ਸੰਬੰਧਿਤ ਜਾਣਕਾਰੀ (ਜਿਵੇਂ ਕਿ IMEI/OAID (Android Q 'ਤੇ), ਡੀਵਾਈਸ ਮਾਡਲ ਅਤੇ ਓਪਰੇਟਿੰਗ ਸਿਸਟਮ ਦਾ ਵਰਜਨ), ਨੈੱਟਵਰਕ ਜਾਣਕਾਰੀ (ਜਿਵੇਂ ਕਿ ਸਾਈਨ-ਇਨ ਕਰਦੇ ਸਮੇਂ ਆਮ ਤੌਰ 'ਤੇ ਵਰਤਿਆ ਜਾਣ ਵਾਲਾ ਸਾਈਨ-ਇਨ ਦਾ IP ਪਤਾ) ਵੀ ਇਕੱਤਰ ਕਰਾਂਗੇ, ਤਾਂ ਕਿ ਅਸੀਂ ਇਹ ਪਤਾ ਲਗਾ ਸਕੀਏ ਕਿ ਖਾਤਾ ਬਣਾਉਣ ਅਤੇ ਸਾਈਨ-ਇਨ ਦਾ ਵਾਤਾਵਰਨ ਸੁਰੱਖਿਅਤ ਹੈ ਜਾਂ ਨਹੀਂ।
ਸਰਵੇਖਣ ਵਿੱਚ ਸ਼ਮੂਲੀਅਤ। ਜਦੋਂ ਤੁਸੀਂ ਸਾਡੇ ਵੱਲੋਂ ਸੰਗਠਿਤ ਕੀਤੇ ਸਰਵੇਖਣਾਂ ਵਿੱਚ ਸ਼ਮੂਲਿਅਤ ਕਰਦੇ ਹੋ, ਤਾਂ ਤੁਹਾਨੂੰ ਹਰੇਕ ਸਰਵੇਖਣ ਵਿੱਚ ਇੱਕ ਖ਼ਾਸ ਕਿਸਮ ਦੀ ਜਾਣਕਾਰੀ (ਜਿਵੇਂ ਕਿ ਉਮਰ ਦੀ ਸੀਮਾ, ਲਿੰਗ, ਦੇਸ਼ ਜਾਂ ਰਿਹਾਈਸ਼ੀ ਖੇਤਰ, ਕੱਤਾ, ਆਮਦਨ ਦੀ ਸੀਮਾ ਆਦਿ) ਦਾਖ਼ਲ ਕਰਨ ਲਈ ਕਿਹਾ ਜਾਵੇਗਾ। ਜਦੋਂ ਵੀ ਤੁਸੀਂ ਸਰਵੇਖਣ ਨੂੰ ਖੋਲ੍ਹੋਗੇ ਤਾਂ ਇਹ ਜਾਣਕਾਰੀ ਤੁਹਾਡੇ ਦੇਖਣ ਲਈ ਹਮੇਸ਼ਾਂ ਉਪਲਬਧ ਹੋਵੇਗੀ। ਜੇਕਰ ਤੁਸੀਂ ਸਰਵੇਖਣ ਵਿੱਚ ਸ਼ਮੂਲੀਅਤ ਨਹੀਂ ਕਰਨਾ ਚਾਹੁੰਦੇ, ਤਾਂ ਤੁਸੀਂ ਸਰਵੇਖਣ ਸਪੁਰਦ ਕਰਨ ਤੋਂ ਪਹਿਲਾਂ ਕਿਸੇ ਵੇਲੇ ਵੀ ਇਸ ਤੋਂ ਬਾਹਰ ਆ ਸਕਦੇ ਹੋ। ਸਰਵੇਖਣ ਦੌਰਾਨ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਵੇਲੇ, ਤੁਸੀਂ "ਕੁਝ ਨਾ ਕਹਿਣ ਨੂੰ ਪਹਿਲ ਦਿਓ" ਜਾਂ ਇਸਦਾ ਬਰਾਬਰ ਦਾ ਜਵਾਬ ਚੁਣ ਸਕਦੇ ਹੋ।
ਪ੍ਰਚਾਰਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨਾ। ਜੇਕਰ ਤੁਸੀਂ Xiaomi ਵੱਲੋਂ ਮੁਹੱਈਆ ਕਰਵਾਏ ਗਏ ਕਿਸੇ ਪਲੇਟਫ਼ਾਰਮ ਰਾਹੀਂ ਪ੍ਰਚਾਰਕ ਜਾਂ ਮਾਰਕਿਟਿੰਗ ਗਤੀਵਿਧੀਆਂ ਵਿੱਚ ਸਾਈਨ-ਇਨ ਕਰਦੇ ਹੋ, ਤਾਂ ਅਸੀਂ ਹਰੇਕ ਗਤੀਵਿਧੀ (ਜਿਵੇਂ ਕਿ ਨਾਂ, ਈਮੇਲ ਪਤਾ, ਫ਼ੋਨ ਨੰਬਰ, ਰਿਹਾਈਸ਼ੀ ਸ਼ਹਿਰ) ਲਈ ਬੇਨਤੀ ਕੀਤੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਵਾਂਗੇ।
3.2 ਤੀਜੀ ਧਿਰਾਂ ਤੋਂ ਇਕੱਤਰ ਕੀਤੀ ਗਈ ਨਿੱਜੀ ਜਾਣਕਾਰੀ
Xiaomi ਉਤਪਾਦ ਅਤੇ ਸੇਵਾਵਾਂ ਦੀ ਵਰਤੋਂ Xiaomi ਖਾਤੇ ਰਾਹੀਂ ਨਿੱਜੀ ਜਾਣਕਾਰੀ ਦੀ ਪਹਿਲੀ ਗੁੰਜਾਇਸ਼ ਦੇ ਸਕਦਾ ਹੈ। ਆਪਣੇ Xiaomi ਖਾਤੇ ਵਿੱਚ ਹੋਰ ਅਸਾਨੀ ਨਾਲ ਸਾਈਨ-ਇਨ ਕਰਨ ਅਤੇ ਖਾਤਾ ਜਾਣਕਾਰੀ ਭਰਨ ਲਈ, ਤੁਹਾਨੂੰ ਤੀਜੀ-ਧਿਰ ਖਾਤੇ (ਜਿਵੇਂ ਕਿ Google ਖਾਤਾ, Facebook, Apple ਖਾਤਾ) ਨੂੰ ਆਪਣੇ Xiaomi ਖਾਤੇ ਨਾਲ ਪੇਅਰ ਕਰਨ ਲਈ ਅਧਿਕਾਰਤ ਕਰ ਸਕਦੇ ਹੋ। ਤੁਹਾਡੀ ਸਹਿਮਤੀ ਨਾਲ, ਅਸੀਂ ਤੁਹਾਡੇ Xiaomi ਖਾਤੇ ਵਿੱਚ ਤੀਜੀ ਧਿਰ ਖਾਤੇ ਤੋਂ ਤੁਹਾਡਾ ਉਪਨਾਮ, ਫ਼ੋਟੋਆਂ, ਈਮੇਲ ਪਤਾ ਅਤੇ ਹੋਰ ਜਾਣਕਾਰੀ ਸਮਕਾਲੀਕਿਰਤ ਕਰਾਂਗੇ।
ਕਿਰਪਾ ਕਰਕੇ ਧਿਆਨ ਦਿਓ ਕਿ ਅਸੀਂ ਇਨਕ੍ਰਿਪਸ਼ਨ ਜਿਹੇ ਸਾਧਨਾਂ ਤੋਂ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਪੱਕਿਆ ਕਰਾਂਗੇ, ਪਰ ਤੀਜੀ ਧਿਰ ਵੱਲੋਂ ਤੁਹਾਡੀ ਨਿੱਜੀ ਜਾਣਕਾਰੀ ਦਾ ਪ੍ਰਬੰਧਨ ਸੰਬੰਧਿਤ ਤੀਜੀ ਧਿਰ ਦੀ ਪਰਦੇਦਾਰੀ ਨੀਤੀ ਦੇ ਅਧੀਨ ਹੈ। ਇਸ ਕਰਕੇ, ਅਸੀਂ ਤੁਹਾਨੂੰ ਤੀਜੀ ਧਿਰ ਦੀ ਪਰਦੇਦਾਰੀ ਨੀਤੀ ਨੂੰ ਉਸੇ ਤਰ੍ਹਾਂ ਪੜ੍ਹਨ ਲਈ ਉਤਸ਼ਾਹਿਤ ਕਰਾਂਗੇ ਜਿਨਾਂ ਧਿਆਨ ਨਾਲ ਤੁਸੀਂ ਸਾਡੀ ਪੜ੍ਹਦੇ ਹੋ। ਤੁਸੀਂ https://account.xiaomi.com/ ਉੱਤੇ "ਖਾਤੇ ਅਤੇ ਮਨਜ਼ੂਰੀਆਂ" ਵਿੱਚ ਜਾ ਕੇ ਕਿਸੇ ਵੇਲੇ ਵੀ ਤੀਜੀ ਧਿਰਾਂ ਲਈ ਅਧਿਕਾਰਕਤਾ ਰੱਦ ਕਰ ਸਕਦੇ ਹੋ।
3.3 ਗ਼ੈਰ-ਵਿਅਕਤੀਗਤ ਪਛਾਣਯੋਗ ਜਾਣਕਾਰੀ
ਅਸੀਂ ਦੂਜੀਆਂ ਕਿਸਮਾਂ ਦੀ ਜਾਣਕਾਰੀ ਵੀ ਇਕੱਤਰ ਕਰਾਂਗੇ ਜੋ ਕਿ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿੱਚ ਇੱਕ ਵਿਅਕਤੀ ਨਾਲ ਸੰਬੰਧਿਤ ਨਹੀਂ ਹੈ ਅਤੇ ਜਿਸਨੂੰ ਲਾਗੂ ਕਨੂੰਨਾਂ ਅਨੁਸਾਰ ਨਿੱਜੀ ਜਾਣਕਾਰੀ ਦੇ ਰੂਪ ਵਿੱਚ ਪਰਿਭਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਅਜਿਹੀ ਜਾਣਕਾਰੀ ਨੂੰ ਗ਼ੈਰ-ਵਿਅਕਤੀਗਤ ਪਛਾਣਨਯੋਗ ਜਾਣਕਾਰੀ ਕਿਹਾ ਜਾਂਦਾ ਹੈ। ਅਸੀਂ ਗ਼ੈਰ-ਵਿਅਕਤੀਗਤ ਪਛਾਣਨਯੋਗ ਜਾਣਕਾਰੀ ਨੂੰ ਇਕੱਤਰ, ਵਰਤੋਂ, ਟ੍ਰਾਂਸਫ਼ਰ, ਖ਼ੁਲਾਸਾ ਅਤੇ ਨਹੀਂ ਤਾਂ ਅਮਲ ਵਿੱਚ ਲਿਆ ਸਕਦੇ ਹਾਂ। ਇਸ ਜਾਣਕਾਰੀ ਵਿੱਚ ਤੁਹਾਡੇ ਵੱਲੋਂ ਇੱਕ ਖ਼ਾਸ ਸੇਵਾ ਦੀ ਵਰਤੋਂ ਕਰਦੇ ਹੋਏ ਸਿਰਜਿਆ ਗਿਆ ਅੰਕੜਿਆਂ ਸੰਬੰਧੀ ਡਾਟਾ ਸ਼ਾਮਲ ਹੋ ਸਕਦਾ ਹੈ, ਜਿਵੇਂ ਕਿ ਰੋਜ਼ਾਨਾ ਵਰਤੋਂ, ਪੇਜ ਕਿੰਨੀ ਵਾਰ ਦੇਖਿਆ ਗਿਆ, ਪੰਜ ਦੇਖਣ ਦਾ ਸਮਾਂ, ਸੈਸ਼ਨ ਇਵੈਂਟਸ (ਜਦੋਂ ਇਸ ਜਾਣਕਾਰੀ ਦੀ ਵਰਤੋਂ ਤੁਹਾਡੀ ਪਛਾਣ ਕਰਨ ਲਈ ਨਹੀਂ ਕੀਤੀ ਜਾ ਸਕਦੀ), ਅਤੇ ਸਾਡੀਆਂ ਸੇਵਾਵਾਂ ਦੇ ਤੁਹਾਡੀ ਵਰਤੋਂ ਦੌਰਾਨ ਇੰਟਰੈਕਸ਼ਨ ਅਤੇ ਤਰੁੱਟੀ ਰਿਕਾਰਡ। ਅਜਿਹੇ ਸੰਗ੍ਰਹਿਣ ਦਾ ਉਦੇਸ਼ ਸਾਡੀ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਨੂੰ ਬਿਹਤਰ ਬਣਾਉਣਾ ਹੈ, ਉਦਾਹਰਨ ਲਈ, ਤਰੁੱਟੀਆਂ ਨੂੰ ਠੀਕ ਕਰਕੇ। ਜਿਸ ਕਿਸਮ ਅਤੇ ਜਿੰਨੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਉਹ ਤੁਹਾਡੇ ਦੁਆਰਾ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਨ ਦੇ ਤਰੀਕੇ 'ਤੇ ਨਿਰਭਰ ਕਰਦੀ ਹੈ। ਅਸੀਂ ਇਹ ਜਾਣਕਾਰੀ ਇਕੱਤਰ ਕਰਦੇ ਹਾਂ। ਅਜਿਹਾ ਸਟੋਰ ਕੀਤਾ ਗਿਆ ਡਾਟਾ ਨਿੱਜੀ ਜਾਣਕਾਰੀ ਨਹੀਂ ਹੁੰਦਾ ਹੈ, ਕਿਉਂਕਿ ਇਸਦੀ ਵਰਤੋਂ ਤੁਹਾਡੀ ਪਛਾਣ ਕਰਨ ਲਈ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਜੇਕਰ ਅਸੀਂ ਗ਼ੈਰ-ਵਿਅਕਤੀਗਤ ਪਛਾਣਨਯੋਗ ਜਾਣਕਾਰੀ ਨੂੰ ਨਿੱਜੀ ਜਾਣਕਾਰੀ ਨਾਲ ਜੋੜਦੇ ਹਾਂ, ਤਾਂ ਅਜਿਹੀ ਜੁੜੀ ਜਾਣਕਾਰੀ ਉਦੋਂ ਤੱਕ ਨਿੱਜੀ ਜਾਣਕਾਰੀ ਮੰਨੀ ਜਾਵੇਗੀ ਜਦੋਂ ਤੱਕ ਇਹ ਜੁੜੀ ਰਹੇਗੀ।
4. ਅਸੀਂ ਤੀਜੀ ਧਿਰਾਂ ਨਾਲ ਤੁਹਾਡੀ ਨਿੱਜੀ ਜਾਣਕਾਰੀ ਕਿਵੇਂ ਸਾਂਝੀ ਕਰਦੇ ਹਾਂ
ਇਹ ਪੱਕਿਆਂ ਕਰਨ ਲਈ ਕਿ ਅਸੀਂ ਤੁਹਾਨੂੰ ਇਸ ਪਰਦੇਦਾਰੀ ਨੀਤੀ ਵਿੱਚ ਦੱਸੇ ਉਤਪਾਦ ਅਤੇ ਸੇਵਾਵਾਂ ਮੁਹੱਈਆ ਕਰਵਾਉਂਦੇ ਹਾਂ, ਅਸੀਂ Xiaomi ਨਾਲ ਸੰਬੰਧਿਤ ਕੰਪਨੀਆਂ, ਸੇਵਾ ਪ੍ਰਦਾਤਿਆਂ, ਵਪਾਰਕ ਭਾਈਵਾਲਾਂ ਅਤੇ ਹੋਰ ਤੀਜੀ ਧਿਰਾਂ ਦੇ ਨਾਲ ਲੋੜੀਂਦੀ ਨਿੱਜੀ ਜਾਣਕਾਰੀ ਸਾਂਝਾ ਕਰ ਸਕਦੇ ਹਾਂ। ਇਸ ਵਿੱਚ ਸ਼ਾਮਲ ਹਨ:
ਇਸ ਪਰਦੇਦਾਰੀ ਨੀਤੀ ਵਿੱਚ ਦੱਸੇ ਗਏ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ, ਜਦੋਂ ਤੁਸੀਂ ਤੀਜੀ-ਧਿਰ ਵੈੱਬਸਾਈਟ ਜਾਂ ਐਪ ਵਿੱਚ ਸਾਈਨ-ਇਨ ਕਰਨ ਲਈ ਆਪਣੇ Xiaomi ਖਾਤੇ ਦੀ ਵਰਤੋਂ ਕਰਦੇ ਹੋ, ਅਸੀਂ ਤੁਹਾਡਾ ਉਪਨਾਮ, ਪ੍ਰੋਫ਼ਾਈਲ ਫ਼ੋਟੋ, ਈਮੇਲ ਪਤਾ ਅਤੇ ਹੋਰ ਜਾਣਕਾਰੀ (ਤੀਜੀ-ਧਿਰ ਦੇ ਉਤਪਾਦ ਅਤੇ ਸੇਵਾਵਾਂ ਦੀ ਪ੍ਰਕਿਰਿਤੀ ਦੇ ਆਧਾਰ 'ਤੇ) ਤੁਹਾਡੀ ਅਧਿਕਾਰਕਤਾ ਅਤੇ ਸਹਿਮਤੀ ਨਾਲ ਤੀਜੀ-ਧਿਰ (ਜਿਵੇਂ ਕਿ Google ਖਾਤਾ, Facebook, Apple ਖਾਤਾ) ਨਾਲ ਸਾਂਝਾ ਕਰਾਂਗੇ, ਤਾਂ ਕਿ ਤੀਜੀ-ਧਿਰ ਐਪ ਜਾਂ ਸੇਵਾ ਅਸਾਨੀ ਨਾਲ ਸਾਈਨ-ਇਨ ਕਰ ਸਕੇ, ਵਿਸਤ੍ਰਿਤ ਖਾਤਾ ਸਹੂਲਤਾ ਮੁਹੱਈਆ ਕਰਵਾ ਸਕੇ ਅਤੇ ਪ੍ਰੋਫ਼ਾਈਲ ਜਾਣਕਾਰੀ ਆਪਣੇ ਆਪ ਹੀ ਭਰ ਸਕੇ। ਜੇਕਰ ਤੁਸੀਂ ਤੀਜੀ ਧਿਰ ਨੂੰ ਆਪਣੀ ਨਿੱਜੀ ਜਾਣਕਾਰੀ ਤੱਕ ਪਹੁੰਚ ਕਰਨ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੇ ਹੋ, ਤਾਂ ਅਧਿਕਾਰਕਤਾ ਨਾ ਦਿਓ।
Xiaomi ਖਾਤੇ ਲਈ ਸੇਵਾ ਸਮੱਗਰੀ ਦਾ ਕੁਝ ਹਿੱਸਾ ਤੀਜੀ-ਧਿਰ ਸੇਵਾ ਪ੍ਰਦਾਤਿਆਂ ਵੱਲੋਂ ਮੁਹੱਈਆ ਕੀਤਾ ਗਿਆ ਹੈ। ਇਸ ਕਰਕੇ, ਸਾਨੂੰ ਪ੍ਰਦਾਤਿਆਂ ਨੂੰ ਤੁਹਾਡੀ ਕੁਝ ਨਿੱਜੀ ਜਾਣਕਾਰੀ ਦੇਣੀ ਪੈ ਸਕਦੀ ਹੈ। ਅੱਗੇ ਅਜਿਹੇ ਉਦਾਹਰਨ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਤੀਜੀ ਧਿਰ ਸੇਵਾ ਪ੍ਰਦਾਤਿਆਂ ਨਾਲ ਸਾਂਝਾ ਕਰ ਸਕਦੇ ਹਾਂ। ਜੇਕਰ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਤੀਜੀ ਧਿਰ ਨਾਲ ਸਾਂਝਾ ਕਰਦੇ ਹਾਂ, ਤਾਂ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਪ੍ਰੋਸੈਸਿੰਗ ਦੀ ਸੁਰੱਖਿਆ ਪੱਕਾ ਕਰਨ ਲਈ ਬਣਦੇ ਉਪਾਅ ਕਰਾਂਗੇ। ਇਸ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਦਾ ਇਨਕ੍ਰਿਪਸ਼ਨ ਸ਼ਾਮਲ ਹੈ,ਪਰ ਇਨ੍ਹਾਂ ਤੱਕ ਹੀ ਸੀਮਤ ਨਹੀਂ। ਅਸੀਂ ਉਹਨਾਂ ਕੰਪਨੀਆਂ ਅਤੇ ਸੰਗਠਨਾਂ ਦੇ ਡਾਟਾ ਸੁਰੱਖਿਆ ਵਾਤਾਵਰਨ ਦੀ ਜ਼ਿੰਮੇਵਾਰੀ ਨਾਲ ਜਾਂਚ ਕਰਾਂਗੇ ਜਿਨ੍ਹਾਂ ਨਾਲ ਅਸੀਂ ਨਿੱਜੀ ਜਾਣਕਾਰੀ ਸਾਂਝਾ ਕਰਦੇ ਹਾਂ ਅਤੇ ਡਾਟੇ ਨੂੰ ਅਮਲ ਵਿੱਚ ਲਿਆਉਣ ਦੇ ਸਮਝੌਤੇ ਉੱਤੇ ਹਸਤਾਖ਼ਰ ਕਰਦੇ ਹਾਂਂ। ਸਾਨੂੰ ਤੁਹਾਡੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਅਤੇ ਢੁੱਕਵੇਂ ਕਨੂੰਨਾਂ ਅਤੇ ਪ੍ਰਤੀਬੰਧਾਂ ਦੇ ਨਾਲ-ਨਾਲ ਨਿਯਮਿਤ ਲੋੜਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਢੁੱਕਵੇਂ ਉਪਾਅ ਕਰ ਸਕਣ ਲਈ ਤੀਜੀਆਂ ਧਿਰਾਂ ਦੀ ਲੋੜ ਹੋਵੇਗੀ।
ਲੋਕ ਪ੍ਰਬੰਧ, ਲਾਗੂ ਨਿਯਮਾਂ ਮੁਤਾਬਕ ਖ਼ਾਸ ਲੋੜਾਂ ਦੇ ਮਾਮਲੇ ਵਿੱਚ।
ਅਦਾਲਤਾਂ ਅਤੇ ਟ੍ਰਿਬਿਊਨਲ, ਲੋਕ ਪ੍ਰਬੰਧ, ਲਾਗੂ ਨਿਯਮਾਂ ਮੁਤਾਬਕ ਖ਼ਾਸ ਲੋੜਾਂ ਦੇ ਮਾਮਲੇ ਵਿੱਚ।
ਕਨੂੰਨ ਪ੍ਰਵਰਤਨ ਏਜੰਸੀਆਂ, ਲੋਕ ਪ੍ਰਬੰਧ, ਲਾਗੂ ਨਿਯਮਾਂ ਮੁਤਾਬਕ ਖ਼ਾਸ ਲੋੜਾਂ ਦੇ ਮਾਮਲੇ ਵਿੱਚ।
5. ਤੁਹਾਡੀ ਨਿੱਜੀ ਜਾਣਕਾਰੀ ਉੱਤੇ ਪ੍ਰਕਿਰਿਆ ਕਰਨ ਦੇ ਕਨੂੰਨੀ ਆਧਾਰ
ਸਾਨੂੰ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਲਈ ਕਨੂੰਨ ਮੁਤਾਬਕ ਇੱਕ ਵੈਧ ਆਧਾਰ ਦੀ ਲੋੜ ਹੁੰਦੀ ਹੈ। ਜਿੱਥੇ ਤੁਹਾਡੇ ਅਧਿਕਾਰ ਖੇਤਰ ਵਿੱਚ ਕਨੂੰਨ ਮੁਤਾਬਕ ਲਾਗੂ ਹੋਵੇ, ਇਸ ਪਰਦੇਦਾਰੀ ਨੀਤੀ ਹੇਠ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਲਈ ਕਨੂੰਨੀ ਅਧਾਰ ਇਸ ਤਰ੍ਹਾਂ ਹਨ:
ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ। ਜਦੋਂ ਤੁਸੀਂ ਇੱਕ ਪ੍ਰੋਫ਼ਾਈਲ ਜਾਂ ਖਾਤਾ ਬਣਾਉਂਦੇ ਹੋ ਜਾਂ Xiaomi ਉਤਪਾਦਾਂ ਅਤੇ ਸੇਵਾਵਾਂ ਤੱਕ ਪਹੁੰਚ ਕਰਦੇ ਹੋ, ਤਾਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਦੇ ਉਦੇਸ਼ ਮੂਲ ਰੂਪ ਵਿੱਚ ਉਸ ਸੇਵਾ ਵਿੱਚ ਨਿਰਧਾਰਤ ਕੀਤੇ ਜਾਂਦੇ ਹਨ ਅਤੇ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਵਾਂਗੇ ਤਾਂ ਕਿ ਤੁਹਾਨੂੰ ਉਹ ਸੇਵਾ ਮੁਹੱਈਆ ਕਰਵਾ ਸਕੀਏ। ਕਿਰਪਾ ਕਰਕੇ ਧਿਆਨ ਦਿਓ ਕਿ ਤੁਹਾਡੀ ਕੁਝ ਕੁ ਨਿੱਜੀ ਜਾਣਕਾਰੀ ਮੁਹੱਈਆ ਕਰਵਾਉਣਾ ਲਾਜ਼ਮੀ ਹੈ (ਜਿਵੇਂ ਕਿ ਜਦੋਂ ਇਸਨੂੰ ਇਸ ਤਰ੍ਹਾਂ ਜਾਂ ਤਾਰਾ ਚਿੰਨ੍ਹ ਨਾਲ ਚਿੰਨ੍ਹਤ ਕੀਤਾ ਗਿਆ ਹੋਵੇ)। ਜੇਕਰ ਤੁਸੀਂ ਅਜਿਹੀ ਨਿੱਜੀ ਜਾਣਕਾਰੀ ਮੁਹੱਈਆ ਨਹੀਂ ਕਰਦੇ, ਤਾਂ ਹੋ ਸਕਦਾ ਹੈ ਅਸੀਂ ਤੁਹਾਨੂੰ ਆਪਣੇ ਉਤਪਾਦ ਅਤੇ ਸੇਵਾਵਾਂ ਮੁਹੱਈਆ ਨਾ ਕਰਵਾ ਸਕੀਏ।
ਤੁਹਾਡੀ ਸਹਿਮਤੀ ਦੇ ਨਤੀਜੇ ਵਜੋਂ। ਤੁਸੀਂ ਸਾਨੂੰ ਨਿੱਜੀ ਜਾਣਕਾਰੀ ਦੇਣ ਦੀ ਚੋਣ ਕਰ ਸਕਦੇ ਹੋ ਤਾਂ ਕਿ ਅਸੀਂ ਤੁਹਾਨੂੰ ਇਸ ਉਤਪਾਦ ਅਤੇ ਇਸ ਨਾਲ ਸੰਬੰਧਿਤ ਸੇਵਾਵਾਂ ਮੁਹੱਈਆ ਕਰਵਾ ਸਕੀਏ। ਉਦਾਹਰਨ ਲਈ, ਤੁਸੀਂ ਸਾਨੂੰ ਇੱਕ ਰਿਕਵਰੀ ਫ਼ੋਨ ਨੰਬਰ ਦੇ ਸਕਦੇ ਹੋ ਜਾਂ ਇੱਕ ਪ੍ਰੋਫ਼ਾਈਲ ਫ਼ੋਟੋ ਅੱਪਲੋਡ ਕਰ ਸਕਦੇ ਹੋ।
Xiaomi ਦੀਆਂ ਕਨੂੰਨੀ ਜ਼ਿੰਮੇਵਾਰੀਆਂ ਦੇ ਆਧਾਰ 'ਤੇ। ਡਾਟਾ ਨਿਯੰਤ੍ਰਕ ਵਜੋਂ, Xiaomi ਕਨੂੰਨੀ ਜ਼ਿੰਮੇਵਾਰੀਆਂ ਦੇ ਅਧੀਨ ਹੈ। ਕੁਝ ਹਾਲਾਤਾਂ ਵਿੱਚ (ਜਿਵੇਂ ਕਿ ਕਿਸੇ ਝਗੜੇ ਦੇ ਨਤੀਜਤਨ ਜਾਂ ਡਾਟਾ ਸੁਰੱਖਿਆ ਨਿਗਰਾਨੀ ਅਥਾਰਟੀ ਦੀ ਬੇਨਤੀ ਉੱਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਟੋਰ ਕਰਨਾ), ਇਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣਾ ਸਾਡੇ ਲਈ ਜ਼ਰੂਰੀ ਹੋਵੇਗਾ।
ਕਨੂੰਨੀ ਹਿੱਤਾਂ ਦੇ ਦਾਇਰੇ ਵਿੱਚ। ਕਦੇ-ਕਦੇ ਅਤੇ ਤੁਹਾਡੇ ਉੱਤੇ ਘੱਟੋ-ਘੱਟ ਪਰਦੇਦਾਰੀ ਪ੍ਰਭਾਨ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣਾ ਅੱਗੇ ਦਿੱਤੇ ਕਨੂੰਨੀ ਹਿੱਤਾਂ ਲਈ ਜ਼ਰੂਰੀ ਹੋ ਸਕਦਾ ਹੈ:
Xiaomi ਵਿੱਚ ਜਾਣਕਾਰੀ ਸਿਸਟਮ ਸੁਰੱਖਿਆ, ਨੈੱਟਵਰਕ ਸੁਰੱਖਿਆ ਅਤੇ ਸਾਈਬਰ ਸੁਰੱਖਿਆ।
ਸਿਸਟਮ ਸੁਰੱਖਿਆ ਨੂੰ ਵਧਾਉਣ ਲਈ, ਫ਼ੀਸ਼ਿੰਗ ਵੈੱਬਸਾਈਟ ਧੋਖਾਧੜੀ ਨੂੰ ਰੋਕੋ ਅਤੇ ਖਾਤੇ ਨੂੰ ਸੁਰੱਖਿਅਤ ਰੱਖੋ।
ਕਾਰਪੋਰੇਟਸ ਓਪਰੇਸ਼ਨ, ਉਚਿਤ ਮਿਹਨਤ ਅਤੇ ਅੰਦਰਲਾ ਆਡਿਟ (ਵਿਸ਼ੇਸ਼ ਰੂਪ ਵਿੱਚ, ਸੂਚਨਾ ਸੁਰੱਖਿਆ ਅਤੇ/ਜਾਂ ਪਰਦੇਦਾਰੀ ਦੇ ਸੰਬੰਧ ਵਿੱਚ)।
ਉਤਪਾਦ ਦਾ ਵਿਕਾਸ ਅਤੇ ਵਾਧਾ (ਜਿਸ ਵਿੱਚ Xiaomi ਖਾਤਾ ਸੈਟਿੰਗਾਂ ਜਾਂ ਸਹੂਲਤਾਂ ਦਾ ਵਿਸ਼ਲੇਸ਼ਣ ਅਤੇ ਅਨੁਕੂਲਨ ਸ਼ਾਮਲ ਹੈ)।
6. ਧਾਰਨ ਮਿਆਦ
ਆਮ ਕਰਕੇ, ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸਿਰਫ਼ ਓਨੀ ਦੇਰ ਤੱਕ ਬਣਾਏ ਰੱਖਦੇ ਹਾਂ ਜਦੋਂ ਤੱਕ ਇਸ ਪਰਦੇਦਾਰੀ ਨੀਤੀ ਵਿੱਚ ਬਿਆਨੇ ਉਦੇਸ਼ਾਂ ਲਈ ਜ਼ਰੂਰੀ ਹੋਵੇ ਜਾਂ ਜਿੰਨੀ ਮਿਆਦ ਲਈ ਲਾਗੂ ਕਨੂੰਨ ਵੱਲੋਂ ਲੋੜੀਂਦਾ ਹੋਵੇ। ਇੱਕ ਵਾਰ ਸੰਗ੍ਰਹਿ ਦਾ ਉਦੇਸ਼ ਪੂਰਾ ਹੋਣ ਦੇ ਬਾਅਦ, ਜਾਂ ਮਿਟਾਉਣ ਲਈ ਤੁਹਾਡੀ ਬੇਨਤੀ ਦੀ ਸਾਡੀ ਦੁਆਰਾ ਪੁਸ਼ਟੀ ਕੀਤੇ ਜਾਣ ਤੋਂ ਬਾਅਦ, ਜਾਂ ਸੰਬੰਧਿਤ ਸੇਵਾਵਾਂ ਦੇ ਸੰਚਾਲਨ ਨੂੰ ਸਮਾਪਤ ਕਰਨ ਤੋਂ ਬਾਅਦ, ਅਸੀਂ ਨਿੱਜੀ ਜਾਣਕਾਰੀ ਨੂੰ ਬਰਕਰਾਰ ਰੱਖਣਾ ਅਤੇ ਮਿਟਾਉਣਾ ਜਾਂ ਅਗਿਆਤ ਬਣਾਉਣਾ ਬੰਦ ਕਰ ਦੇਵਾਂਗੇ, ਜਦੋਂ ਤੱਕ ਕਨੂੰਨ ਮੁਤਾਬਕ ਇਹ ਜ਼ਰੂਰੀ ਨਾ ਹੋਵੇ ਜਾਂ ਇਸਦੀ ਇਜਾਜ਼ਤ ਨਾ ਦਿੱਤੀ ਗਈ ਹੋਵੇ। ਇਸ ਸਥਿਤੀ ਵਿੱਚ, ਤੁਹਾਡੀ ਨਿੱਜੀ ਜਾਣਕਾਰੀ ਨੂੰ ਅਲਗ ਕਰ ਦਿੱਤਾ ਜਾਵੇਗਾ ਅਤੇ ਕਨੂੰਨੀ ਜ਼ਿਮੇਵਾਰੀਆਂ ਅਤੇ ਲਾਗੂ ਕਨੂੰਨਾਂ ਵੱਲੋਂ ਮਨਜ਼ੂਰਸ਼ੁਦਾ ਹੋਰ ਉਦੇਸ਼ਾਂ ਨੂੰ ਛੱਡ ਕੇ ਅੱਗੇ ਅਮਲ ਵਿੱਚ ਨਹੀਂ ਲਿਆਇਆ ਜਾਵੇਗਾ। ਅਜਿਹੇ ਹਾਲਾਤਾਂ ਵਿੱਚ, ਤੁਹਾਡੀ ਨਿੱਜੀ ਜਾਣਕਾਰੀ ਸਿਰਫ਼ ਲਾਗੂ ਕਨੂੰਨਾਂ ਵੱਲੋਂ ਮਨਜ਼ੂਰਸ਼ੁਦਾ ਧਿਰਾਂ ਨੂੰ ਹੀ ਮੁਹੱਈਆ ਕਰਵਾਈ ਜਾਵੇਗੀ। ਨਿਰਧਾਰਤ ਧਾਰਨ ਮਿਆਦ ਸਮਾਪਤ ਹੋਣ ਤੋਂ ਬਾਅਦ, ਅਜਿਹੀ ਨਿੱਜੀ ਜਾਣਕਾਰੀ ਮਿਟਾ ਦਿੱਤੀ ਜਾਵੇਗੀ ਜਾਂ ਉਸਨੂੰ ਗੁਮਨਾਮ ਦੇ ਰੂਪ ਵਿੱਚ ਬਦਲ ਦਿੱਤਾ ਜਾਵੇਗਾ।
7. ਤੁਹਾਡੀ ਪਰਦੇਦਾਰੀ ਤਰਜੀਹਾਂ ਦਾ ਪ੍ਰਬੰਧਨ ਕਰਨਾ
ਅਸੀਂ ਸਮਝਦੇ ਹੈ ਕਿ ਹਰ ਵਿਅਕਤੀ ਦੇ ਨਿੱਜੀ ਸਰੋਕਾਰ ਵੱਖ-ਵੱਖ ਹੁੰਦੇ ਹਨ। ਇਸ ਲਈ, ਅਸੀਂ ਤੁਹਾਡੇ ਲਈ ਇਕੱਤਰੀਕਰਨ ਨੂੰ ਸੀਮਤ ਕਰਨ, ਵਰਤੋਂ, ਖੁਲਾਸੇ, ਜਾਂ ਤੁਹਾਡੇ ਨਿੱਜੀ ਜਾਣਕਾਰੀ ਦੀ ਪ੍ਰਕਿਰਿਆ ਕਰਨ ਅਤੇ ਤੁਹਾਡੀਆਂ ਨਿੱਜੀ ਸੈਟਿੰਗਾਂ ਨੂੰ ਨਿਯੰਤ੍ਰਿਤ ਕਰਨ ਲਈ ਕਈ ਤਰ੍ਹਾਂ ਦੀਆਂ ਉਦਾਹਰਨਾਂ ਮੁਹੱਈਆ ਕਰਦੇ ਹਾਂ:
ਤੁਸੀਂ ਸੈਟਿੰਗਾਂ > Xiaomi ਖਾਤਾ ਵਿੱਚ ਜਾ ਕੇ ਜਾਂ https://account.xiaomi.com ਵਿੱਚ ਸਾਈਨ-ਇਨ ਕਰਕੇ ਖਾਤਾ ਸੁਰੱਖਿਆ, ਨਿੱਜੀ ਜਾਣਕਾਰੀ, ਮਨਜ਼ੂਰੀਆਂ ਅਤੇ ਡੀਵਾਈਸ ਪ੍ਰਬੰਧ ਨਾਲ ਸੰਬੰਧਿਤ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹੋ ਅਤੇ ਅੱਪਡੇਟ ਕਰ ਸਕਦੇ ਹੋ;
ਜੇਕਰ ਤੁਸੀਂ ਪਹਿਲਾਂ ਉੱਪਰ ਦੱਸੇ ਗਏ ਉਦੇਸ਼ਾਂ ਲਈ ਆਪਣੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਨ ਲਈ ਸਹਿਮਤੀ ਦਿੱਤੀ ਹੈ, ਤਾਂ ਤੁਸੀਂ https://account.xiaomi.com ਉੱਤੇ ਜਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਕਿਸੇ ਵੇਲੇ ਵੀ ਆਪਣਾ ਮਨ ਬਦਲ ਸਕਦੇ ਹੋ;
ਜੇਕਰ ਤੁਸੀਂ ਆਪਣਾ Xiaomi ਖਾਤਾ ਰੱਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸੈਟਿੰਗਾਂ > Xiaomi ਖਾਤਾ > ਮਦਦ > ਖਾਤਾ ਮਿਟਾਓ ਵਿੱਚ ਦਿੱਤੇ ਗਏ ਪੜਾਵਾਂ ਦਾ ਪਾਲਣਾ ਕਰਕੇ ਜਾਂ https://account.xiaomi.com ਉੱਤੇ ਜਾ ਕੇ ਅਜਿਹਾ ਕਰ ਸਕਦੇ ਹੋ।
ਕਿਰਪਾ ਕਰਕੇ ਧਿਆਨ ਦਿਓ ਕਿ Xiaomi ਖਾਤੇ ਨੂੰ ਰੱਦ ਕਰਨ ਜਾਂ ਆਪਣੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਨਾਲ ਤੁਹਾਨੂੰ Xiaomi ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਤੋਂ ਰੋਕ ਦਿੱਤਾ ਜਾਵੇਗਾ। ਤੁਹਾਡੇ ਜਾਂ ਦੂਜਿਆ ਦੇ ਕਨੂੰਨੀ ਅਧਿਕਾਰਾਂ ਅਤੇ ਹਿਤਾਂ ਦੀ ਰੱਖਿਆ ਕਰਨ ਲਈ, ਅਸੀਂ ਤੁਹਾਡੇ ਵੱਲੋਂ Xiaomi ਦੇ ਵਿਭਿੰਨ ਉਤਪਾਦਾਂ ਅਤੇ ਸੇਵਾਵਾਂ ਦੀ ਵਰਤੋਂ ਦੇ ਆਧਾਰ 'ਤੇ ਰੱਦ ਕਰਨ ਦੀ ਤੁਹਾਡੀ ਬੇਨਤੀ ਨੂੰ ਸਮਰਥਨ ਕਰਨਾ ਹੈ ਜਾਂ ਨਹੀਂ, ਇਸਦਾ ਫ਼ੈਸਲਾ ਕਰਾਂਗੇ।
8. ਤੁਹਾਡੇ ਡਾਟਾ ਸੁਰੱਖਿਆ ਅਧਿਕਾਰ
ਸਾਡੇ ਕੋਲ ਮੌਜੂਦ ਤੁਹਾਡੀ ਨਿੱਜੀ ਜਾਣਕਾਰੀ ਦੇ ਸੰਬੰਧ ਵਿੱਚ ਤੁਹਾਡੇ ਕੁਝ ਅਧਿਕਾਰ ਹਨ (ਇਸਤੋਂ ਬਾਅਦ ਇਸਦਾ "ਬੇਨਤੀ" ਵਜੋਂ ਹਵਾਲਾ ਦਿੱਤਾ ਜਾਵੇਗਾ)। ਕਿਰਪਾ ਕਰਕੇ ਧਿਆਨ ਦਿਓ ਤੁਹਾਡੇ ਟਿਕਾਣੇ ਦੇ ਆਧਾਰ 'ਤੇ, ਇਹ ਅਧਿਕਾਰ ਲਾਗੂ ਸਥਾਨਕ ਕਨੂੰਨ ਹੇਠ ਖ਼ਾਸ ਬੰਦਸ਼ਾਂ ਅਤੇ ਅਪਵਾਦਾਂ ਦੇ ਅਧੀਨ ਹੋਣਗੇ:
ਸਾਡੇ ਕੋਲ ਮੌਜੂਦ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਦਾ ਵੇਰਵਾ ਦੇਣ ਵਾਲੀ ਰਿਪੋਰਟ ਤੱਕ ਪਹੁੰਚ ਕਰਨ/ਹਾਸਲ ਕਰਨ ਦਾ ਅਧਿਕਾਰ। ਤੁਹਾਡੀ ਬੇਨਤੀ ਉੱਤੇ ਸਾਡੇ ਵੱਲੋਂ ਅਮਲ ਵਿੱਚ ਲਿਆਈ ਗਈ ਤੁਹਾਡੀ ਨਿੱਜੀ ਜਾਣਕਾਰੀ ਦੀ ਕਾਪੀ ਤੁਹਾਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਈ ਜਾਵੇਗੀ। ਸੰਬੰਧਿਤ ਜਾਣਕਾਰੀ ਲਈ ਕਿਸੇ ਵੀ ਵਾਧੂ ਬੇਨਤੀਆਂ ਲਈ, ਅਸੀਂ ਲਾਗੂ ਕਨੂੰਨ ਅਨੁਸਾਰ ਅਸਲ ਅਧਿਕਾਰਕ ਕੀਮਤ 'ਤੇ ਆਧਾਰਿਤ ਮੁਨਾਸਬ ਫ਼ੀਸ ਚਾਰਜ ਕਰ ਸਕਦੇ ਹਾਂ। ਸਾਡੇ ਕੋਲ ਮੌਜੂਦ ਤੁਹਾਡੇ ਬਾਰੇ ਨਿੱਜੀ ਜਾਣਕਾਰੀ ਨੂੰ ਦੇਖਣ ਲਈ ਤੁਸੀਂ ਆਪਣੇ Xiaomi ਖਾਤੇ ਵਿੱਚ ਵੀ ਸਾਈਨ-ਇਨ ਕਰ ਸਕਦੇ ਹੋ।
ਆਪਣੀ ਨਿੱਜੀ ਜਾਣਕਾਰੀ ਨੂੰ ਸਹੀ ਕਰਨ ਦਾ ਅਧਿਕਾਰ। ਜੇ ਕੋਈ ਜਾਣਕਾਰੀ ਜੋ ਅਸੀਂ ਤੁਹਾਡੇ ਕੋਲ ਰੱਖ ਰਹੇ ਹਾਂ ਗ਼ਲਤ ਜਾਂ ਅਧੂਰੀ ਹੈ, ਤਾਂ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਵਰਤੋਂ ਦੇ ਉਦੇਸ਼ ਦੇ ਆਧਾਰ 'ਤੇ ਸਹੀ ਜਾਂ ਸੰਪੂਰਨ ਕਰਨ ਦੇ ਹੱਕਦਾਰ ਹੋ। ਤੁਸੀਂ ਆਪਣੀ ਨਿੱਜੀ ਜਾਣਕਾਰੀ ਸਹੀ ਕਰਨ ਲਈ ਆਪਣੇ Xiaomi ਖਾਤੇ ਵਿੱਚ ਵੀ ਸਾਈਨ-ਇਨ ਕ ਸਕਦੇ ਹੋ।
ਆਪਣੀ ਨਿੱਜੀ ਜਾਣਕਾਰੀ ਮਿਟਾਉਣ ਦਾ ਅਧਿਕਾਰ। ਲਾਗੂ ਕਨੂੰਨ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ, ਤੁਹਾਨੂੰ ਆਪਣੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਜਾਂ ਹਟਾਉਣ ਲਈ ਬੇਨਤੀ ਕਰਨ ਦਾ ਅਧਿਕਾਰ ਹੈ ਜਿੱਥੇ ਇਸਦੀ ਵਰਤੋਂ ਕਰਨ ਦਾ ਕੋਈ ਪ੍ਰਭਾਵਸ਼ਾਲੀ ਕਾਰਨ ਨਹੀਂ ਹੈ। ਅਸੀਂ ਤੁਹਾਡੇ ਵੱਲੋਂ ਨਿੱਜੀ ਜਾਣਕਾਰੀ ਮਿਟਾਉਣ ਦੀ ਬੇਨਤੀ ਨਾਲ ਸੰਬੰਧਿਤ ਆਧਾਰਾਂ 'ਤੇ ਵਿਚਾਰ ਕਰਾਂਗੇ ਅਤੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਲਈ ਤਕਨੀਕੀ ਮਾਪਾਂ ਸਮੇਤ ਮੁਨਾਸਬ ਕਦਮ ਚੁੱਕਾਂਗੇ। ਕਿਰਪਾ ਕਰਕੇ ਧਿਆਨ ਦਿਓ ਅਸੀਂ ਲਾਗੂ ਕਨੂੰਨ (ਜਿਵੇ ਕਿ ਜਦੋਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੰਭਾਵੀ ਦਾਅਵਿਆਂ ਲਈ ਰੱਖਿਅਤ ਕਰਨਾ ਜ਼ਰੂਰੀ ਹੁੰਦੀ ਹੋਵੇ, ਜੋ ਕਿਸੇ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਨਾਲ ਉਤਪੰਨ ਹੋ ਸਕਦੇ ਹਨ ਜਾਂ ਉਸ ਨਾਲ ਸੰਬੰਧਿਤ ਹੋ ਸਕਦੇ ਹਨ) ਅਤੇ/ਜਾਂ ਸੁਰੱਖਿਆ ਤਕਨੀਕ ਦੀਆਂ ਬੰਦਸ਼ਾਂ ਕਰਕੇ ਬੈਕਅੱਪ ਸਿਸਟਮ ਤੋਂ ਜਾਣਕਾਰੀ ਨੂੰ ਤੁਰੰਤ ਨਹੀਂ ਹਟਾ ਸਕਦੇ। ਅਜਿਹਾ ਮਸਲਾ ਹੋਣ 'ਤੇ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੂਪ ਵਿੱਚ ਸਟੋਰ ਕਰਾਂਗੇ ਅਤੇ ਇਸਨੂੰ ਕਿਸੇ ਵੀ ਅਗਲੀ ਪ੍ਰਕਿਰਿਆ ਤੋਂ ਅਲਗ ਕਰ ਦਿਆਂਗੇ, ਜਦੋਂ ਤੱਕ ਕਿ ਜਾਣਕਾਰੀ ਨੂੰ ਹਟਾ ਨਹੀਂ ਦਿੱਤਾ ਜਾਂਦਾ ਜਾਂ ਅਗਿਆਤ ਨਹੀਂ ਕਰ ਦਿੱਤਾ ਜਾਂਦਾ।
ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ 'ਤੇ ਇਤਰਾਜ਼ ਕਰਨ ਦਾ ਅਧਿਕਾਰ। ਤੁਹਾਨੂੰ ਆਪਣੀ ਸਥਿਤੀ ਨਾਲ ਸੰਬੰਧਿਤ ਆਧਾਰ 'ਤੇ ਆਪਣੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ 'ਤੇ ਇਤਰਾਜ਼ ਕਰਨ ਦਾ ਅਧਿਕਾਰ ਹੈ ਜੋ Xiaomi ਦੇ ਕਨੂੰਨੀ ਹਿੱਤਾ (ਜਿਵੇਂ ਕਿ ਸਿੱਧਾ ਮਾਰਕਿਟਿੰਗ) 'ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਅਮਲ ਉੱਤੇ ਇਤਰਾਜ਼ ਹੈ, ਤਾਂ ਅਸੀਂ ਅਜਿਹੇ ਕਾਰਨਾਂ ਕਰਕੇ ਉਦੋਂ ਤੱਕ ਤੁਹਾਡੇ ਡਾਟੇ ਨੂੰ ਅਮਲ ਵਿੱਚ ਨਹੀਂ ਲਿਆਵਾਂਗੇ ਜਦੋਂ ਤੱਕ ਅਸੀਂ ਇਸ ਤਰ੍ਹਾਂ ਦੇ ਅਮਲ ਨੂੰ ਲਿਆਉਣਾ ਜਾਂ ਕਨੂੰਨੀ ਦਾਅਵਿਆਂ ਦੀ ਸਥਾਪਨਾ, ਅਭਿਆਸ ਜਾਂ ਬਚਾਅ ਲਈ ਬੱਝਵੇਂ ਵੈਧ ਆਧਾਰ ਪ੍ਰਦਰਸ਼ਿਤ ਨਹੀਂ ਕਰ ਸਕਦੇ।
ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ। ਤੁਹਾਡੇ ਕੋਲ ਸਾਡੇ ਵੱਲੋਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ 'ਤੇ ਪਾਬੰਦੀ ਲਗਾਉਣ ਦਾ ਅਧਿਕਾਰ ਹੈ, ਜਿਵੇਂ ਕਿ, ਜਦੋਂ ਤੁਹਾਡੀ ਸਮਝ ਮੁਤਾਬਕ ਅਮਲ ਗੈਰ-ਕਨੂੰਨੀ ਹੋਵੇ, ਪਰ ਤੁਸੀਂ ਆਪਣੀ ਨਿੱਜੀ ਜਾਣਕਾਰੀ ਨੂੰ ਮਿਟਾਉਣ ਦੀ ਬਜਾਏ ਉਸ ਉੱਤੇ ਰੋਕ ਲਗਾਉਣਾ ਚਾਹੁੰਦੇ ਹੋਵੋ। ਅਜਿਹੇ ਹਾਲਾਤਾਂ ਵਿੱਚ, ਤੁਹਾਡੀ ਨਿੱਜੀ ਜਾਣਕਾਰੀ ਨੂੰ ਸਿਰਫ਼ ਤੁਹਾਡੀ ਸਹਿਮਤੀ ਨਾਲ ਜਾਂ ਕਨੂੰਨੀ ਦਾਅਵਿਆਂ ਦੇ ਅਭਿਆਸ ਜਾਂ ਬਚਾਅ ਲਈ ਹੀ ਅਮਲ ਵਿੱਚ ਲਿਆਇਆ ਜਾਵੇਗਾ। ਕਿਰਪਾ ਕਰਕੇ ਧਿਆਨ ਦਿਓ ਕਿ Xiaomi ਖਾਤਾ ਸੈਟਿੰਗਾਂ ਵਿੱਚ ਤੁਹਾਡੇ ਖਾਤੇ ਨੂੰ ਫ਼੍ਰੀਜ਼ ਜਾਂ ਅਨਫ਼੍ਰੀਜ਼ ਕਰਨ ਦਾ ਵਿਕਲਪ ਵੀ ਸ਼ਾਮਲ ਹੈ।
ਡਾਟਾ ਪੋਰਟੇਬਿਲੀਟੀ ਦਾ ਅਧਿਕਾਰ। ਕਨੂੰਨ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਕੁਝ ਪਰਿਸਥਿਤੀਆਂ ਹੇਠ, ਤੁਹਾਨੂੰ ਆਪਣੇ ਬਾਰੇ ਵਿੱਚ ਨਿੱਜੀ ਜਾਣਕਾਰੀ ਸੰਚਾਰਿਤ ਕਰਨ, ਆਮ ਤੌਰ 'ਤੇ ਵਰਤੇ ਜਾਣ ਵਾਲੇ ਅਤੇ ਮਸ਼ੀਨ ਵੱਲੋਂ ਪੜ੍ਹੇ ਜਾਣ ਵਾਲੇ ਫ਼ਾਰਮੈਟ ਨੂੰ ਪ੍ਰਾਪਤ ਕਰਨ ਦਾ ਅਤੇ/ਜਾਂ ਨਿੱਜੀ ਜਾਣਕਾਰੀ ਨੂੰ ਕਿਸੇ ਹੋਰ ਡਾਟਾ ਨਿਯੰਤ੍ਰਕ ਨੂੰ ਟ੍ਰਾਂਸਮਿਟ ਕਰਨ ਦਾ ਅਧਿਕਾਰ ਹੈ।
ਸਹਿਮਤੀ ਵਾਪਸ ਲੈਣ ਦਾ ਅਧਿਕਾਰ। ਉਹਨਾਂ ਪਰਿਸਥਿਤੀਆਂ ਵਿੱਚ ਜਿੱਥੇ ਤੁਹਾਡੀ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਲਈ ਤੁਹਾਡੀ ਸਹਿਮਤੀ ਦੀ ਲੋੜ ਹੁੰਦੀ ਹੈ, ਉੱਥੇ ਤੁਸੀਂ ਕਿਸੇ ਵੇਲੇ ਵੀ ਆਪਣੀ ਸਹਿਮਤੀ ਵਾਪਸ ਲੈ ਸਕਦੇ ਹੋ। ਹਾਲਾਂਕਿ, ਕਿਰਪਾ ਕਰਕੇ ਨੋਟ ਕਰੋ ਕਿ ਜ੍ਕਰ ਤੁਸੀਂ ਆਪਣੀ ਸਹਿਮਤੀ ਰੱਦ ਕਰਦੇ ਹੋ, ਤਾਂ ਤੁਸੀਂ ਉਤਪਾਦ ਅਤੇ ਇਸ ਦੀਆਂ ਸੰਬੰਧਿਤ ਸੇਵਾਵਾਂ ਦੀ ਵਰਤੋਂ ਦੀ ਵਰਤੋਂ ਨੂੰ ਜਾਰੀ ਨਹੀਂ ਰੱਖ ਸਕੋਗੇ ਅਤੇ/ਜਾਂ ਕੁਝ ਜਾਣਕਾਰੀ, ਸਹੂਲਤਾਂ ਜਾਂ ਸੇਵਾਵਾਂ ਤੱਕ ਪਹੁੰਚ ਨਹੀਂ ਕਰ ਸਕੋਗੇ। ਤੁਹਾਡੀ ਸਹਿਮਤੀ ਜਾਂ ਪ੍ਰਮਾਣਿਕਤਾ ਵਾਪਸ ਲੈਣਾ ਵਾਪਸੀ ਦੇ ਬਿੰਦੂ ਤੱਕ ਸਹਿਮਤੀ ਦੇ ਆਧਾਰ 'ਤੇ ਕੀਤੀ ਗਈ ਸਾਡੇ ਸੰਗ੍ਰਹਿਣ ਅਤੇ ਪ੍ਰਕਿਰਿਆ ਦੀ ਵੈਧਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ।
ਤੁਸੀਂ https://account.xiaomi.com 'ਤੇ ਜਾਂ ਆਪਣੇ ਡੀਵਾਈਸ 'ਤੇ ਆਪਣੇ ਖਾਤੇ ਵਿੱਚ ਸਾਈਨ-ਇਨ ਕਰਕੇ ਆਪਣੇ Xiaomi ਖਾਤੇ ਵਿੱਚ ਨਿੱਜੀ ਜਾਣਕਾਰੀ ਨਾਲ ਸੰਬੰਧਿਤ ਵੇਰਵਿਆਂ ਤੱਕ ਪਹੁੰਚ ਕਰ ਸਕਦੇ ਹੋ, ਅੱਪਡੇਟ ਕਰ ਸਕਦੇ ਹੋ ਅਤੇ ਮਿਟਾ ਵੀ ਸਕਦੇ ਹੋ। ਵਾਧੂ ਜਾਣਕਾਰੀ ਲਈ, ਕਿਰਪਾ ਕਰਕੇ ਸਾਨੂੰ ਲਿਖੋ ਜਾਂ ਸਾਡੇ ਨਾਲ https://privacy.mi.com/support ਰਾਹੀਂ ਸੰਪਰਕ ਕਰੋ।
9. ਆਪਣੇ ਡਾਟਾ ਸੁਰੱਖਿਆ ਨਾਲ ਸੰਬੰਧਿਤ ਅਧਿਕਾਰਾਂ ਦੀ ਵਰਤੋਂ ਕਰਨਾ ਅਤੇ ਸਾਡੇ ਨਾਲ ਸੰਪਰਕ ਕਰਨਾ
ਜੇਕਰ ਤੁਸੀਂ ਪਰਦੇਦਾਰੀ ਨੀਤੀ ਜਾਂ Xiaomi ਦੇ ਸੰਗ੍ਰਹਿ ਨਾਲ ਸੰਬੰਧਿਤ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਜਾਂ ਖ਼ੁਲਾਸੇ ਦੇ ਬਾਰੇ ਵਿੱਚ ਕੋਈ ਟਿੱਪਣੀ ਦੇਣਾ ਚਾਹੁੰਦੇ ਹੋ ਜਾਂ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਜਾਂ ਉਪਰੋਕਤ ਸੈਕਸ਼ਨ ਮੁਤਾਬਕ ਤੁਸੀਂ ਆਪਣੇ ਡਾਟਾ ਸੁਰੱਖਿਆ ਅਧਿਕਾਰਾਂ ਦਾ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ https://privacy.mi.com/support ਰਾਹੀਂ ਹੇਠਾਂ ਦਿੱਤੇ ਗਏ ਪਤੇ ਉੱਤੇ ਸਾਡੇ ਨਾਲ ਬੇਝਿਜਕ ਸੰਪਰਕ ਕਰੋ (ਤੁਹਾਡੀ ਬੇਨਤੀ ਲਿਖਤ ਵਿੱਚ ਹੋਣੀ ਚਾਹੀਦੀ ਹੈ)। ਜਦੋਂ ਸਾਨੂੰ ਨਿੱਜੀ ਜਾਣਕਾਰੀ ਬਾਰੇ ਸਵਾਲ ਜਾਂ ਆਈਟਮਾਂ ਨੂੰ ਡਾਊਨਲੋਡ ਕਰਨ ਜਾਂ ਉਹਨਾਂ ਤੱਕ ਪਹੁੰਚ ਕਰਨ ਦੀ ਬੇਨਤੀ ਪ੍ਰਾਪਤ ਹੁੰਦੀ ਹੈ, ਤਾਂ ਸਾਡੀ ਪੇਸ਼ੇਵਰ ਟੀਮ ਇਨ੍ਹਾਂ ਮਾਮਲਿਆਂ ਨੂੰ ਦੇਖਦੀ ਹੈ, ਜਿਸ ਵਿੱਚ ਡਾਟਾ ਸੁਰੱਖਿਆ ਅਧਿਕਾਰੀ (DPOs) ਸ਼ਾਮਲ ਹਨ, ਜਿਨ੍ਹਾਂ ਨਾਲ https://privacy.mi.com/support ਰਾਹੀਂ ਜਾਂ ਹੇਠਾਂ ਦਿੱਤੇ ਡਾਕ ਪਤੇ ਉੱਤੇ ਸੰਪਰਕ ਕੀਤਾ ਜਾ ਸਕਦੀ ਹੈ। ਜੇਕਰ ਤੁਹਾਡੇ ਖੁਦ ਦੇ ਸਵਾਲ ਵਿੱਚ ਇੱਕ ਮਹੱਤਵਪੂਰਨ ਮੁੱਦਾ ਸ਼ਾਮਲ ਹੁੰਦਾ ਹੈ, ਤਾਂ ਅਸੀਂ ਤੁਹਾਨੂੰ ਵਧੇਰੇ ਜਾਣਕਾਰੀ ਲਈ ਪੁੱਛ ਸਕਦੇ ਹਾਂ। ਜੇ ਤੁਸੀਂ ਸਾਡੇ ਨਾਲ ਸਲਾਹ-ਮਸ਼ਵਰਾ ਕਰਦੇ ਹੋ, ਤਾਂ ਅਸੀਂ ਸੰਬੰਧਿਤ ਸ਼ਿਕਾਇਤ ਚੈਨਲਾਂ ਬਾਰੇ ਜਾਣਕਾਰੀ ਮੁਹੱਈਆ ਕਰਾਂਗੇ ਜੋ ਤੁਹਾਡੀ ਅਸਲ ਸਥਿਤੀ ਦੇ ਅਧਾਰ 'ਤੇ ਲਾਗੂ ਹੋ ਸਕਦੇ ਹਨ।
ਯੂਰੋਪੀਅਨ ਇਕਨਾਮਿਕ ਏਰੀਆ (EEA), ਯੂਕੇ ਅਤੇ ਸਵਿਟਜ਼ਰਲੈਂਡ ਵਿੱਚ ਰਹਿੰਦੇ ਵਰਤੋਂਕਾਰਾਂ ਲਈ: Xiaomi Technology Netherlands B.V., Prinses Beatrixlaan 582, The Hague 2595BM Netherlands
ਭਾਰਤ ਵਿੱਚ ਪਹਿੰਦੇ ਵਰਤੋਂਕਾਰਾਂ ਲਈ: Xiaomi Technology India Private Limited, Building Orchid, Block E, Embassy Tech Village, Outer Ring Road, Devarabisanahalli, Bengaluru, Karnataka - 560103, ਸੰਵੇਦਨਸ਼ੀਲ ਨਿੱਜੀ ਡਾਟਾ ਜਾਂ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਦੇ ਸੰਬੰਧ ਵਿੱਚ ਕਿਸੇ ਵੀ ਉਕਾਈ ਅਤੇ ਉਲਾਂਭੇ ਨੂੰ ਹੇਠਾਂ ਦੱਸੇ ਸ਼ਿਕਾਇਤ ਅਧਿਕਾਰੀ ਨੂੰ ਸੂਚਿਤ ਕੀਤਾ ਜਾਵੇਗਾ:
ਨਾਮ: ਵਿਸ਼ਵਨਾਥ ਸੀ
ਟੈਲੀਫ਼ੋਨ: 080 6885 6286, ਸੋਮ ਤੋਂ ਸ਼ਨੀ : 9 ਸਵੇਰ ਤੋਂ 6 ਸ਼ਾਮ
ਈਮੇਲ: grievance.officer@xiaomi.com
ਹੋਰ ਦੇਸ਼ਾਂ ਅਤੇ ਖੇਤਰਾਂ ਦੇ ਵਰਤੋਂਕਾਰਾਂ ਲਈ: Xiaomi Technologies Singapore Pte. Ltd., 1 Fusionopolis Link #04-02/03 Nexus @One-North, Singapore 138542
ਇਹ ਪੱਕਾ ਕਰੋ ਕਿ ਤੁਸੀਂ ਆਪਣੀ ਪਛਾਣ ਦੀ ਪੁਸ਼ਟੀ ਕਰਨ ਲਈ Xiaomi ਨੂੰ ਪੂਰੀ ਜਾਣਕਾਰੀ ਦਿੰਦੇ ਹੋ ਅਤੇ ਪੱਕਾ ਕਰਦੇ ਹੋ ਕਿ ਤੁਸੀਂ ਡਾਟੇ ਦੇ ਵਿਸ਼ੇ ਹੋ ਜਾਂ ਕਨੂੰਨੀ ਰੂਪ ਨਾਲ ਡੇਟਾ ਵਿਸ਼ੇ ਵੱਲੋਂ ਕਾਰਜ ਕਰਨ ਲਈ ਅਧਿਕਾਰਤ ਵਿਅਕਤੀ ਹੈ। ਇੱਕ ਵਾਰ ਜਦੋਂ ਅਸੀਂ ਇਸਦੀ ਪੁਸ਼ਟੀ ਕਰਨ ਲਈ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿ ਤੁਹਾਡੀ ਬੇਨਤੀ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ, ਤਾਂ ਅਸੀਂ ਲਾਗੂ ਡਾਟਾ ਸੁਰੱਖਿਆ ਕਨੂੰਨਾਂ ਦੇ ਤਹਿਤ ਨਿਰਧਾਰਤ ਕੀਤੇ ਸਮੇਂ ਦੇ ਅੰਦਰ ਤੁਹਾਡੀ ਬੇਨਤੀ ਦਾ ਜਵਾਬ ਦਵਾਂਗੇ।
ਸਾਡੇ ਕੋਲ ਉਹਨਾਂ ਬੇਨਤੀਆਂ 'ਤੇ ਪ੍ਰਕਿਰਿਆ ਕਰਨ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ ਜੋ ਬੇਅਰਥ/ਉਲਝੀਆਂ ਹੋਈਆਂ ਹਨ, ਅਜਿਹੀ ਬੇਨਤੀ ਜੋ ਸਾਰਥਕ, ਸਪਸ਼ਟ ਰੂਪ ਨਾਲ ਆਧਾਰ ਰਹਿਤ ਜਾਂ ਵਾਧੂ ਨਹੀਂ ਹਨ, ਅਜਿਹੀਆਂ ਬੇਨਤੀਆਂ ਜੋ ਕਿ ਦੂਜਿਆਂ ਦੀ ਪਰਦੇਦਾਰੀ ਦੇ ਅਧਿਕਾਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਬੇਹੱਦ ਅਵਿਸ਼ਵਾਸ਼ੀ ਬੇਨਤੀਆਂ, ਅਜਿਹੀਆਂ ਬੇਨਤੀਆਂ ਜਿਨ੍ਹਾਂ ਲਈ ਤਕਨੀਕੀ ਕਾਰਜ ਦੀ ਜ਼ਰੂਰਤ ਹੁੰਦੀ ਹੈ, ਅਤੇ ਸਥਾਨਕ ਕਨੂੰਨ ਦੇ ਤਹਿਤ ਬੇਨਤੀਆਂ ਦੀ ਜ਼ਰੂਰਤ ਨਹੀਂ ਹੁੰਦੀ ਹੈ, ਜੋ ਜਾਣਕਾਰੀ ਜਨਤਕ ਕੀਤੀ ਗਈ ਹੈ, ਪਰਦੇਦਾਰੀ ਸ਼ਰਤਾਂ ਹੇਠ ਦਿੱਤੀ ਗਈ ਜਾਣਕਾਰੀ। ਜੇ ਸਾਨੂੰ ਵਿਸ਼ਵਾਸ਼ ਹੈ ਕਿ ਜਾਣਕਾਰੀ ਨੂੰ ਮਿਟਾਉਣ ਜਾਂ ਇਸ ਤੱਕ ਪਹੁੰਚ ਕਰਨ ਦੀ ਬੇਨਤੀ ਦੇ ਕੁਝ ਪਹਿਲੂ ਦੇ ਨਤੀਜੇ ਵਜੋਂ ਸਾਡੀ ਕਨੂੰਨੀ ਤੌਰ 'ਤੇ ਵਿਰੋਧੀ-ਧੋਖਾਧੜੀ ਅਤੇ ਸੁਰੱਖਿਆ ਉਦੇਸ਼ਾਂ ਲਈ ਜਾਣਕਾਰੀ ਦੀ ਵਰਤੋਂ ਕਰਨ ਵਿੱਚ ਅਸੀਂ ਸਮਰੱਥ ਹੋ ਸਕਦੇ ਹਾਂ ਤਾਂ ਇਸਨੂੰ ਰੱਦ ਵੀ ਕੀਤਾ ਜਾ ਸਕਦਾ ਹੈ। ਜੇਕਰ ਲਾਗੂ ਕਨੂੰਨ ਵੱਲੋਂ ਲੋੜੀਂਦਾ ਹੋਵੇ, ਤਾਂ ਅਸੀਂ ਤੁਹਾਡੀ ਬੇਨਤੀ ਉੱਤੇ ਕਾਰਵਾਈ ਨਾ ਕਰਨ ਦੇ ਕਿਸੇ ਵੀ ਫੈਸਲੇ ਅਤੇ ਇਸ ਫੈਸਲੇ ਦੇ ਆਧਾਰਾਂ ਦੇ ਬਾਰੇ ਤੁਹਾਨੂੰ ਸੂਚਿਤ ਕਰਾਂਗੇ, ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ ਲਾਗੂ ਕਨੂੰਨ ਹੇਠ ਤੈਅ ਕੀਤੀ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਸੂਚਿਤ ਕਰਾਂਗੇ।
ਜੇਕਰ ਤੁਸੀਂ ਆਪਣੀ ਨਿੱਜੀ ਜਾਣਕਾਰੀ ਦੇ ਸੰਬੰਧ ਵਿੱਚ ਸਾਡੇ ਤੋਂ ਮਿਲੀ ਪ੍ਰਤਿਕਿਰਿਆ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਆਪਣੇ ਅਧਿਕਾਰ ਖੇਤਰ ਵਿੱਚ ਸੰਬੰਧਿਤ ਡਾਟਾ ਰੈਗੂਲੇਟਰੀ ਅਥਾਰਟੀਆਂ ਨੂੰ ਇਸਦੀ ਸ਼ਿਕਇਤ ਕਰ ਸਕਦੇ ਹੋ। ਜੇਕਰ ਤੁਸੀਂ ਯੂਰੋਪੀਅਨ ਇਕਨਾਮਿਕ ਏਰੀਆ (EEA), ਯੂਕੇ ਜਾਂ ਸਵਿਟਜ਼ਰਲੈਂਡ ਵਿੱਚ ਰਹਿੰਦ ਹੋ, ਤਾਂ ਤੁਸੀਂ ਮੁਢਲੇ ਕਾਬਲ ਅਧਿਕਾਰੀਆਂ ਦੀ ਸੂਚੀ ਇੱਥੇ ਦੇਖ ਸਕਦੇ ਹੋ: EEA / UK / ਸਵਿਟਜ਼ਰਲੈਂਡ
10. ਤੁਹਾਡੀ ਨਿੱਜੀ ਜਾਣਕਾਰੀ ਨੂੰ ਕਿਵੇਂ ਵਿਸ਼ਵ-ਵਿਆਪੀ ਤੌਰ 'ਤੇ ਟ੍ਰਾਂਸਫਰ ਕੀਤਾ ਜਾਂਦਾ ਹੈ
Xiaomi ਵਿਸ਼ਵ-ਵਿਆਪੀ ਓਪਰੇਟਿੰਗ ਅਤੇ ਨਿਯੰਤ੍ਰਣ ਬੁਨਿਆਦੀ ਢਾਂਚੇ ਰਾਹੀਂ ਨਿੱਜੀ ਜਾਣਕਾਰੀ 'ਤੇ ਪ੍ਰਕਿਰਿਆ ਅਤੇ ਬੈਕਅੱਪ ਲੈਂਦਾ ਹੈ। ਇਸ ਵੇਲੇ, Xiaomi ਦੇ ਡਾਟਾ ਕੇਂਦਰ ਭਾਰਤ, ਨੀਦਰਲੈਂਡ, ਰੂਸ ਅਤੇ ਸਿੰਗਾਪੁਰ ਵਿੱਚ ਹਨ। ਇਸ ਪਰਦੇਦਾਰੀ ਨੀਤੀ ਵਿੱਚ ਦੱਸੇ ਉਦੇਸ਼ਾਂ ਲਈ, ਤੁਹਾਡੀ ਜਾਣਕਾਰੀ ਲਾਗੂ ਕਨੂੰਨ ਅਨੁਸਾਰ ਇਨ੍ਹਾਂ ਡਾਟਾ ਕੇਂਦਰਾਂ ਵਿੱਚ ਟ੍ਰਾਂਸਫਰ ਕੀਤੀ ਜਾ ਸਕਦੀ ਹੈ।
ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਤੀਜੀ-ਧਿਰ ਸੰਬੰਧੀ ਸੇਵਾ ਪ੍ਰਦਾਤਿਆਂ ਅਤੇ ਵਪਾਰਕ ਭਾਈਵਾਲਾਂ ਵਿੱਚ ਟ੍ਰਾਂਸਫਰ ਕਰ ਸਕਦੇ ਹਾਂ ਅਤੇ ਇਸ ਲਈ ਤੁਹਾਡਾ ਡਾਟਾ ਦੂਜੇ ਦੇਸ਼ਾਂ ਜਾਂ ਖੇਤਰਾਂ ਵਿੱਚ ਵੀ ਸੰਚਾਰਿਤ ਕੀਤਾ ਜਾ ਸਕਦਾ ਹੈ। ਉਹ ਅਧਿਕਾਰ ਖੇਤਰ ਜਿਨ੍ਹਾਂ ਵਿੱਚ ਇਹ ਵਿਸ਼ਵ-ਵਿਆਪੀ ਸੁਵਿਧਾਵਾਂ, ਤੀਜੀ-ਧਿਰ ਸੇਵਾ ਪ੍ਰਦਾਤੇ ਅਤੇ ਵਪਾਰਕ ਭਾਈਵਾਲ ਸਥਿਤ ਹਨ, ਉਹ ਤੁਹਾਡੇ ਅਧਿਕਾਰ ਖੇਤਰ ਵਿੱਚ ਸਮਾਨ ਮਿਆਰਾਂ ਲਈ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰ ਜਾਂ ਨਹੀਂ ਕਰ ਸਕਦਾ ਹੈ। ਵੱਖਰੇ ਡਾਟੇ ਸੁਰੱਖਿਆ ਕਨੂੰਨਾਂ ਤਹਿਤਾ ਵੱਖਰੇ ਜੋਖ਼ਮ ਹੁੰਦੇ ਹਨ ਅਤੇ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਹੋਰ ਟਿਕਾਣਿਆਂ ਵਿੱਚ ਟ੍ਰਾਂਸਫਰ ਅਤੇ ਸਟੋਰ ਕਰ ਸਕਦੇ ਹਾਂ। ਹਾਲਾਂਕਿ, ਇਹ ਇਸ ਪਰਦੇਦਾਰੀ ਨੀਤੀ ਦੀ ਪਾਲਣਾ ਕਰਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਕਰਨ ਲਈ ਸਾਡੀ ਵਚਨਬੱਧਤਾ ਨੂੰ ਨਹੀਂ ਬਦਲਦਾ ਹੈ।
ਖਾਸ ਤੌਰ 'ਤੇ:
ਰੂਸੀ ਕਨੂੰਨ ਤਹਿਤ ਮਨਜ਼ੂਰਸ਼ੁਦਾ ਡਾਟਾ ਟ੍ਰਾਂਸਫ਼ਰ ਨੂੰ ਛੱਡ ਕੇ, ਰੂਸ ਵਿੱਚ ਸਾਡੇ ਓਪਰੇਸ਼ਨਾਂ ਦੌਰਾਨ ਇਕੱਤਰ ਕੀਤੀ ਅਤੇ ਸਿਰਜੀ ਗਈ ਨਿੱਜੀ ਜਾਣਕਾਰੀ ਨੂੰ ਰੂਸ ਵਿੱਚ ਸੰਚਾਲਿਤ ਡਾਟਾ ਕੇਂਦਰਾਂ ਵਿੱਚ ਪ੍ਰੋਸੈਸ ਅਤੇ ਸਟੋਰ ਕੀਤਾ ਜਾਵੇਗਾ।
ਭਾਰਤ ਵਿੱਚ ਸਾਡੇ ਓਪਰੇਸ਼ਨ ਦੌਰਾਨ ਇਕੱਤਰ ਕੀਤਾ ਅਤੇ ਸਿਰਜੀ ਗਈ ਨਿੱਜੀ ਜਾਣਕਾਰੀ ਨੂੰ ਭਾਰਤ ਵਿੱਚ ਸੰਚਾਲਿਤ ਡਾਟਾ ਕੇਂਦਰਾਂ ਵਿੱਚ ਸਟੋਰ ਕੀਤਾ ਜਾਵੇਗਾ।
ਜੇਕਰ ਸਾਨੂੰ ਤੁਹਾਡੇ ਅਧਿਕਾਰ ਖੇਤਰ ਤੋਂ ਬਾਹਰ ਨਿੱਜੀ ਜਾਣਕਾਰੀ ਨੂੰ ਸਾਡੇ ਸਹਿਯੋਗੀਆਂ, ਤੀਜੀ-ਧਿਰ ਸੇਵਾ ਪ੍ਰਦਾਤਿਆਂ ਜਾਂ ਵਪਾਰਕ ਭਾਈਵਾਲਾਂ ਨੂੰ ਟ੍ਰਾਂਸਫਰ ਕਰਨ ਦੀ ਲੋੜ ਹੁੰਦੀ ਹੈ, ਤਾਂ ਅਸੀਂ ਸੰਬੰਧਿਤ ਲਾਗੂ ਕਨੂੰਨਾਂ ਦਾ ਪਾਲਣ ਕਰਾਂਗੇ। ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਅਜਿਹੇ ਸਾਰੀ ਟ੍ਰਾਂਸਫਰ ਸਮਾਨ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਲਈ ਸਥਾਨਕ ਡਾਟਾ ਸੁਰੱਖਿਆ ਕਨੂੰਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਤੁਸੀਂ https://privacy.mi.com/support ਰਾਹੀਂ ਸਾਡੇ ਨਾਲ ਸੰਪਰਕ ਕਰਕੇ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ।
- ਜੇਕਰ ਤੁਸੀਂ EEA, ਯੂਕੇ ਸਵਿਟਜ਼ਰਲੈਂਡ ਵਿੱਚ ਸਾਡੀਆਂ ਸੇਵਾਵਾਂ ਦੀ ਵਰਤੋਂ ਕਰਦੇ ਹੋ, ਤਾਂ Xiaomi Technology Netherlands B.V. ਇੱਕ ਡਾਟਾ ਨਿਯੰਤ੍ਰਕ ਵਜੋਂ ਕੰਮ ਕਰੇਗਾ ਅਤੇ Xiaomi Technologies Singapore Pte. Ltd. ਤੁਹਾਡੀ ਕੁਝ ਨਿੱਜੀ ਜਾਣਕਾਰੀ ਨੂੰ ਅਮਲ ਵਿੱਚ ਲਿਆਉਣ ਲਈ ਜ਼ਿੰਮੇਵਾਰ ਹੋਵੇਗਾ। ਜੇਕਰ Xiaomi, EEA, ਯੂਕੇ ਜਾਂ ਸਵਿਟਜ਼ਰਲੈਂਡ ਨਾਲ ਤੁਹਾਡੇ ਤੋਂ ਪ੍ਰਾਪਤ ਕੀਤੀ ਨਿੱਜੀ ਜਾਣਕਾਰੀ ਨੂੰ ਕਿਸੇ Xiaomi ਸਮੂਹ ਇਕਾਈ, ਤੀਜੀ ਧਿਰ ਸੇਵਾ ਪ੍ਰਦਾਤੇ ਜਾਂ ਵਪਾਰਕ ਭਾਈਵਾਲ ਨਾਲ ਸਾਂਝਾ ਕਰਦਾ ਹੈ ਜੋ EEA, ਯੂਕੇ ਜਾਂ ਸਵਿਟਜ਼ਰਲੈਂਡ ਤੋਂ ਬਾਹਰ ਸਥਿਤ ਹਨ (ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਉਪਰੋਕਤ ਸੈਕਸ਼ਨ 4 ਦੇਖੋ), ਅਤੇ ਜਿੱਥੋਂ ਦਾ ਸਥਾਨਕ ਕਨੂੰਨ ਤੁਹਾਡੇ ਦੇਸ਼ ਦਾ ਖੇਤਰ ਹੇਠ ਸਖ਼ਤ ਸੁਰੱਖਿਆ ਮਾਨਕਾਂ ਦੀ ਗਰੰਟੀ ਨਹੀਂ ਦਿੰਦਾ, ਤਾਂ Xiaomi ਤੁਹਾਡੀ ਜਾਣਕਾਰੀ ਦੀ ਸੁਰੱਖਿਆ ਲਈ GDRP ਵਿੱਚ ਯੂਕੇ ਜਾਂ ਸਵਿਸ ਕਨੂੰਨ ਦੇ ਅੰਤਰਗਤ ਨਿਰਧਾਰਤ EU ਸਟੈਂਡਰਡ ਸਟਰਕਚੁਰਲ ਕਲਾਜ਼ ਜਾਂ ਹੋਰ ਉਪਰੋਕਤ ਸੁਰੱਖਿਆ ਉਪਾਵਾਂ ਦੀ ਪਾਲਣਾ ਕਰੇਗਾ।
11. ਨਿੱਜੀ ਜਾਣਕਾਰੀ ਦੇਣ ਦੀ ਤੁਹਾਡੀ ਜ਼ਿੰਮੇਵਾਰੀ
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, ਜੇਕਰ ਤੁਸੀਂ ਕੁਝ ਲੋੜੀਂਦੀ ਨਿੱਜੀ ਜਾਣਕਾਰੀ ਪ੍ਰਦਾਨ ਨਹੀਂ ਕਰਦੇ, ਤਾਂ ਤੁਸੀਂ ਇਸ ਉਤਪਾਦ ਜਾਂ ਇਸ ਨਾਲ ਸੰਬੰਧਿਤ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕੋਗੇ, ਜਾਂ ਹੋ ਸਕਦਾ ਹੈ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਨਾ ਦੇ ਸਕੀਏ। ਵਧੇਰੇ ਜਾਣਕਾਰੀ ਲਈ ਸਾਕਸ਼ਨ 3 (ਅਸੀਂ ਕਿਹੜੀ ਜਾਣਕਾਰੀ ਇਕੱਤਰ ਕਰਦੇ ਹਾਂ ਅਤੇ ਉਸਦੀ ਕਿਵੇਂ ਵਰਤੋਂ ਕਰਦੇ ਹਾਂ) ਦੇਖੋ।
12. ਤੁਹਾਡੀ ਨਿੱਜੀ ਜਾਣਕਾਰੀ ਨੂੰ ਆਪਣੇ ਆਪ ਅਮਲ ਵਿੱਚ ਲਿਆਉਣ ਦੀ ਪ੍ਰਕਿਰਿਆ (ਪ੍ਰੋਫ਼ਾਈਲਿੰਗ ਸਮੇਤ)
ਸਿਧਾਂਤਕ ਰੂਪ ਵਿੱਚ, ਅਸੀਂ ਪੂਰੀ ਤਰ੍ਹਾਂ ਨਾਲ ਸਵੈਚਲਿਤ ਫੈਸਲਾ ਕਰਨ ਦੀਆਂ ਪ੍ਰਕਿਰਿਆਵਾਂ ਜਿਸ ਵਿੱਚ ਪ੍ਰੋਫ਼ਾਈਲਿੰਗ ਵੀ ਸ਼ਾਮਲ ਹੈ, ਲਈ ਤੁਹਾਡੇ ਵੱਲੋਂ ਮੁਹੱਈਆ ਕਰਵਾਈ ਗਈ ਨਿੱਜੀ ਜਾਣਕਾਰੀ ਦੀ ਵਰਤੋਂ ਨਹੀਂ ਕਰਦੇ ਹਾਂ। ਜੇਕਰ ਸਾਨੂੰ ਅਜਿਹੀਆਂ ਪ੍ਰਕਿਰਿਆਵਾਂ ਦੀ ਵਰਤੋਂ ਕਰਨੀ ਪਵੇ, ਤਾਂ ਅਸੀਂ ਤੁਹਾਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦਿਆਂਗੇ ਅਤੇ ਇਸ ਸੰਬੰਧ ਵਿੱਚ ਸਹਿਮਤੀ ਜਾਣਕਾਰੀ ਸਮੇਤ ਤੁਹਾਡੇ ਅਧਿਕਾਰਾਂ ਦੇ ਬਾਰੇ ਵਿੱਚ ਵੀ ਤੁਹਾਨੂੰ ਦੱਸਾਂਗੇ।
13. ਇਸ ਪਰਦੇਦਾਰੀ ਨੀਤੀ ਨੂੰ ਕਿਵੇਂ ਅੱਪਡੇਟ ਕੀਤਾ ਜਾਂਦਾ ਹੈ
ਅਸੀਂ ਵਪਾਰਕ, ਤਕਨੀਕ, ਲਾਗੂ ਕਨੂੰਨ ਅਤੇ ਬਿਹਤਰ ਤਰੀਕਿਆਂ ਵਿੱਚ ਤਬਦੀਲੀਆਂ ਦੇ ਅਧਾਰ 'ਤੇ ਅਸੀਂ ਸਮੇਂ-ਸਮੇਂ 'ਤੇ ਪਰਦੇਦਾਰੀ ਨੀਤੀ ਦੀ ਸਮੀਖਿਆ ਕਰਦੇ ਹਾਂ ਅਤੇ ਅਸੀਂ ਇਸ ਪਰਦੇਦਾਰੀ ਨੀਤੀ ਨੂੰ ਅੱਪਡੇਟ ਕਰ ਸਕਦੇ ਹਾਂ। ਜੇਕਰ ਅਸੀਂ ਆਪਣੀ ਪਰਦੇਦਾਰੀ ਨੀਤੀ ਵਿੱਚ ਮਹੱਤਵਪੂਰਨ ਲੋੜੀਂਦੇ ਬਦਲਾਅ ਕਰਦੇ ਹਾਂ, ਤਾਂ ਅਸੀਂ ਤੁਹਾਨੂੰ ਪੌਪ-ਅੱਪ, ਈਮੇਲ (ਤੁਹਾਡੇ ਖਾਤੇ ਵਿੱਚ ਦੱਸੇ ਗਏ ਈ-ਮੇਲ ਪਤੇ 'ਤੇ ਭੇਜੋ) ਜਾਂ ਹੋਰ ਕਨੂੰਨੀ ਅਤੇ ਵਿਹਾਰਕ ਵਿਧੀ ਰਾਹੀਂ ਸੂਚਿਤ ਕਰਾਂਗੇ, ਤਾਂ ਕਿ ਤੁਸੀਂ ਸਾਡੇ ਵੱਲੋਂ ਇਕੱਤਰ ਕੀਤੀ ਜਾਣਕਾਰੀ ਤੋਂ ਜਾਣੂ ਹੋ ਸਕੋ ਅਤੇ ਸਾਡੇ ਉਸਨੂੰ ਵਰਤਣ ਦੇ ਤਰੀਕੇ ਬਾਰੇ ਜਾਣ ਸਕੋ। ਪਰਦੇਦਾਰੀ ਨੀਤੀ ਵਿੱਚ ਅਜਿਹੀਆਂ ਤਬਦੀਲੀਆਂ ਨੋਟਿਸ ਵਿੱਚ ਨਿਰਧਾਰਤ ਪ੍ਰਭਾਵੀ ਤਰੀਕ ਤੋਂ ਲਾਗੂ ਹੋਣਗੀਆਂ। ਸਾਡੇ ਪਰਦੇਦਾਰੀ ਅਭਿਆਸਾਂ ਬਾਰੇ ਨਵੀਨਤਮ ਜਾਣਕਾਰੀ ਲਈ ਅਸੀਂ ਤੁਹਾਨੂੰ ਇਸ ਪੰਨੇ ਨੂੰ ਨਿਯਮਤ ਰੂਪ ਵਿੱਚ ਦੇਖਣ ਲਈ ਉਤਸ਼ਾਹਿਤ ਕਰਦੇ ਹਾਂ। ਜਿੱਥੇ ਲਾਗੂ ਕਨੂੰਨਾਂ ਹੇਠ ਲੋੜ ਹੋਵੇ, ਅਸੀਂ ਤੁਹਾਡੇ ਵੱਲੋਂ ਜ਼ਿਆਦਾ ਨਿੱਜੀ ਜਾਣਕਾਰੀ ਇਕੱਤਰ ਕਰਨ ਤੋਂ ਪਹਿਲਾਂ ਜਾਂ ਜਦੋਂ ਅਸੀਂ ਨਵੇਂ ਉਦੇਸ਼ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਜਾਂ ਖ਼ੁਲਾਸਾ ਕਰਦੇ ਹਾਂ, ਤਾਂ ਤੁਹਾਡੇ ਤੋਂ ਸਪਸ਼ਟ ਜਾਣਕਾਰੀ ਲਵਾਂਗੇ।